ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਸਾਫ਼ ਤੇ ਸੁੰਦਰ ਬਣਾਉਣ ਲਈ ਮੁਹਿੰਮ ਸ਼ੁਰੂ



ਸੰਤ ਸੀਚੇਵਾਲ ਨੇ ਰੇਲਵੇ ਸ਼ਟੇਸ਼ਨ ਦੇ ਦੂਜੇ ਹਿੱਸੇ ਵਿੱਚ ਵੀ ਟਰੀਟਮੈਂਟ ਪਲਾਂਟ ਬਣਾਉਣ ਦਾ ਕੰਮ ਕੀਤਾ ਸ਼ੁਰੂ





ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ ੨੦੧੯ ਵਿੱਚ ਆ ਰਹੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਨੂੰ ਮੁਕੰਮਲ ਤੌਰ 'ਤੇ ਸਾਫ਼ ਤੇ ਸੁੰਦਰ ਬਣਾਉਣ ਦੀ ਮੁਹਿੰਮ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਰੰਭ ਦਿੱਤੀ ਹੈ। ਸ਼ਹਿਰ ਵਿੱਚ ਕੂੜਾ ਨਾ ਖਿੱਲਰੇ ਇਸ ਵਾਸਤੇ ਪੱਕੇ ਤੌਰ 'ਤੇ ਕੂੜਾਦਾਨ ਰੱਖੇ ਜਾ ਰਹੇ ਹਨ। ਸ਼ਹਿਰ ਦੇ ਆਲੇ–ਦੁਆਲੇ ਦੀ ਸਫਾਈ ਰੱਖਣ ਲਈ ਅਤੇ ਨੀਵੇਂ ਥਾਵਾਂ 'ਤੇ ਮਿੱਟੀ ਪਾਈ ਜਾ ਰਹੀ ਹੈ।ਬਾਬਾ ਜੀ ਵੱਲੋਂ ਡਰੇਨ ਦੀ ਸਫ਼ਾਈ ਵੀ ਆਰੰਭ ਕੀਤੀ ਜਾ ਰਹੀ ਜਿਸ ਵਿੱਚੋਂ ਮਿੱਟੀ ਪੁੱਟ ਕੇ ਸੜਕਾਂ ਦੇ ਬਰਮਾਂ ਬਣਾਏ ਜਾ ਰਹੇ ਸਨ। ਰੇਲਵੇ ਸ਼ਟੇਸ਼ਨ ਦੇ ਸ਼ੀਹਰ ਵਾਲੇ ਪਾਸੇ ਸਟੇਸ਼ਨ ਮੁਹੱਲੇ ਕੋਲ ਵੀ ਗੰਦੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਪਾਣੀ ਦੀ ਮੁੜ ਵਰਤੋਂ ਕਰਨ ਲਈ ਆਰਜ਼ੀ ਤੌਰ 'ਤੇ ਟਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੌਂਸਲ ਦੇ ਕੌਂਸਲਰਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਜਦੋਂ ਸਾਢੇ ਪੰਜ ਸੌ ਸਾਲਾਂ ਸਮਾਗਮਾਂ ਨੂੰ ਸਿਰਫ਼ ਡੇਢ ਕੁ ਸਾਲ ਬਾਕੀ ਰਿਹਾ ਹੈ ਤਾਂ ਇਸ ਇਤਿਹਾਸਕ ਨਗਰੀ ਨੂੰ ਸ਼ਵੱਛ ਬਣਾਉਣ ਵਿੱਚ ਇਕਜੁਟਤਾ ਨਾਲ ਜੁਟ ਜਾਣ।ਉਨ੍ਹਾਂ ਕਿਹਾ ਕਿ ਬਾਬੇ ਦੀ ਨਗਰੀ ਦੇ ਤੌਰ 'ਤੇ ਜਾਣੇ ਜਾਂਦੇ ਸੁਲਤਾਨਪੁਰ ਦੇ ਕਿਸੇ ਕੋਨੇ ਵਿੱਚ ਵੀ ਗੰਦਗੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਲਾਕੇ ਦੀਆਂ  ਧਾਰਮਿਕ ਸ਼ਖਸ਼ੀਅਤਾਂ ਨੂੰ ਅਪੀਲ ਕੀਤੀ ਕਿ ਉਹ ਸੁਲਤਾਨਪੁਰ ਦੀ ਹਰ ਪੱਖ ਤੋਂ ਸਫ਼ਾਈ ਲਈ ਅੱਗੇ ਆਉਣ 'ਤੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਜਨਤਕ ਪਖਾਨੇ ਬਣਾਕੇ ਦਿੱਤੇ ਜਾ ਸਕਣ।ਉਨ੍ਹਾਂ ਕਿਹਾ ਰੇਲਵੇ ਸ਼ਟੇਸ਼ਨ ਦੇ ਬਹੁਤੇ ਹਿੱਸੇ ਵਿੱਚ ਤਾਂ ਵੱਡੀ ਗਿਣਤੀ ਵਿੱਚ ਰੁਖ ਲਾਏ ਜਾ ਚੁੱਕੇ ਹਨ ਤੇ ਬਾਕੀ ਰਹਿੰਦੇ ਹਿੱਸੇ ਦੀ ਸਫ਼ਾਈ ਹੋਣ ਦੇ ਨਾਲ ਹੀ ਉਸ ਨੂੰ ਵੀ ਹਰਿਆ-ਭਰਿਆ ਬਣਾਇਆ ਜਾ ਰਿਹਾ ਹੈ।ਇਸ ਮੌਕੇ ਸ਼ਹੀਦ ਊਧਮ ਸਿੰਘ ਚੌਂਕ ਤੋਂ ਗੁਰਦੁਆਰਾ ਗੁਰੂ ਕਾ ਬਾਗ ਨੂੰ ਜਾਂਦੇ ਰਸਤੇ ਨੂੰ ਸੰਵਾਰਨ ਲਈ ਸੰਤ ਸੀਚੇਵਾਲ ਜੀ ਦੇ ਹੋਕੇ ਨਾਲ ਸਾਰੀ ਮਾਰਕਿਟ ਦੇ ਲੋਕਾਂ ਨੇ ਵੀ ਸਫਾਈ ਵਿੱਚ ਹੱਥ ਵਟਾਇਆ ਅਤੇ ਉਨ੍ਹਾਂ ਪ੍ਰਣ ਕੀਤਾ ਕਿ ਅੱਗੇ ਤੋਂ ਉਹ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਵੀ ਆਪ ਖਿਆਲ ਰੱਖਣਗੇ।








Post a Comment

Previous Post Next Post