ਪੰਜਾਬ ਦੀਆਂ ਜਲਗਾਹਾਂ ਨੂੰ ਖਤਰੇ ਤੋਂ ਬਚਾਉਂਣ ਦੀ ਲੋੜ:- ਸੰਤ ਸੀਚੇਵਾਲ…


ਬਾਬਾ ਜੀ ਵੱਲੋਂ ਕਪੂਰਥਲਾ ਵਿਖੇ ਸਥਿਤ ਕਾਂਜਲੀ ਜਲਗਾਹ ਦੀ ਕੀਤੀ ਗਈ ਸਫਾਈ।

ਸੰਤ ਬਲਬੀਰ ਜੀ ਸੀਚੇਵਾਲ ਜੋ ਕੇ ਬਹੁਤ ਹੀ ਉਘੇ ਵਾਤਾਵਰਨ ਪ੍ਰੇਮੀ ਦੇ ਨਾਮ ਨਾਲ ਜਾਣੇ ਜਾਂਦੇ ਹਨ, ਇੱਕ ਵਾਰ ਫਿਰ ਆਪਣੇ ਨਾਮ ਨੂੰ ਸਾਬਿਤ ਕਰ ਦਿੱਤਾ। ਬੀਤੇ ਦਿਨੀਂ ਸੰਤ ਜੀ ਨੇ ਵਿਸ਼ਵ ਜਲਗਾਹ ਦਿਵਸ ਨੂੰ ਮੁੱਖ ਰੱਖਦੇ ਹੋਏ ਕਾਂਜਲੀ ਵਿਖੇ ਸਥਿਤ ਜਲਗਾਹ ਨੂੰ ਮੁੜ ਸੁਰਜੀਤ ਕੀਤਾ। ਇਸ ਜਲਗਾਹ ਦਿਵਸ ਮੌਕੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਦਿਹਾੜਾ ਪਾਣੀਆਂ ਦਾ ਦਿਹਾੜਾ ਹੈ। ਜੇਕਰ ਸਾਡੇ ਪਾਣੀ ਖਤਰੇ ਵਿੱਚ ਹੋਣ ਤਾਂ ਇਸ ਦਿਹਾੜੇ ਕੋਈ ਮਹਾਨਤਾ ਨਹੀਂ ਰਹੇਗੀ। ਸੋ ਸਾਨੂੰ ਖੁਦ ਤੋਂ ਪਾਣੀਆਂ ਨੂੰ ਸਾਫ ਰੱਖਣ ਲਈ ਸੁਰੂਆਤ ਕਰਨੀ ਚਾਹੀਦੀ ਹੈ ਅਤੇ ਸਰਕਾਰ ਕੋਲੋਂ ਇਹਨਾਂ ਦੀ ਪਵਿੱਤਰਤਾ ਨੂੰ ਬਰਕਰਾਰ ਲਈ ਮੰਗ ਕਰਨੀ ਚਾਹੀਦੀ ਹੈ ਤਾਂ ਕਿ ਇਹ ਦਿਹਾੜਾ ਇਸੇ ਤਰ੍ਹਾਂ ਮਨਾਇਆ ਜਾਂਦਾ ਰਹੇ। ਉਹਨਾਂ ਨੇ ਕਿਹਾ ਕਿ ਅੱਜ ਸਾਡੇ ਪੰਜਾਬ ਦੀਆਂ ਤਿੰਨ ਜਲਗਾਹਾਂ ਕਾਂਜਲੀ, ਹਰੀਕੇ ਪੱਤਣ, ਰੋਪੜ ਤਿੰਨੋਂ ਖਤਰੇ ਵਿਚ ਹਨ। ਇਸ ਸੰਬੋਧਨ ਵਿੱਚ ਉਹਨਾਂ ਨੇ ਸਰਕਾਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਖਤਰੇ ਨੂੰ ਟਾਲਣ ਲਈ ਕੁੱਝ ਠੋਸ ਕਦਮ ਚੁੱਕਣੇ ਚਾਹੀਦੇ ਹਨ।







Post a Comment

Previous Post Next Post