ਉੱਜਵਲ ਭਵਿੱਖ ਵੱਲ ਨੂੰ ਵੱਧਦੇ ਹੋਏ ਨੰਨ੍ਹੇ ਕਦਮ।


ਸਮੇਂ ਦੇ ਹਾਣੀ ਬਣਨ ਦੀ ਮੰਜ਼ਿਲ।



ਆਉ ਆਪਣੇ ਭਵਿੱਖ ਨੂੰ ਆਪ ਸਵਾਰੀਏ। ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ 
ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਜਿਸਦੇ ਬਿਨ੍ਹਾ ਇਨਸਾਨ ਸੁਜਾਖਾ ਹੁੰਦੇ ਹੋਏ ਵੀ ਇਸ ਸਮਾਜ ਵਿੱਚ ਅੰਨਿਆਂ ਵਾਂਗ ਰਹਿੰਦਾ ਹੈ। ਗਿਆਨ ਦੀ ਸਿੱਖਿਆ ਲਈ ਸ੍ਰੀਮਾਨ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਸਦਕਾ ਪਿੰੰਡ ਸੀਚੇਵਾਲ ਵਿਖੇ ਸ੍ਰੀ ਮਾਨ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੀਨੀਅਰ ਸੰਕੈਡਰੀ ਸਕੂਲ ਸੀਚੇਵਾਲ ਦੀ ਨਵੀਂ ਇਮਾਰਤ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਭਵਿੱਖ ਵਿੱਚ ਸਮੇਂ ਦੇ ਹਾਣੀ ਬਣ ਸਕਣ ਅਤੇ ਨਾਲ ਨੈਤਿਕ ਕਦਰਾਂ ਨੂੰ ਜਾਣ ਸਕਣ।  




 ਭਵਿੱਖ ਸੰਵਾਰਨ ਦਾ ਹੰਭਲਾ
 ਸਮੂਹ ਸੰਗਤਾਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਨਿਰਮਲ ਕੁਟੀਆ ਸੀਚੇਵਾਲ ਵਿੱਚ ਸਕੂਲ ਦੀ ਨਵੀਂ ਇਮਾਰਤ ਬਣਾਈ ਜਾ ਰਹੀ ਹੈ। ਇਹ ਸਕੂਲ ਆਪ ਸਭ ਵੱਲੋਂ ਕੀਤੇ ਜਾਣ ਵਾਲੇ ਦਾਨ ਨਾਲ ਹੀ ਬਣਾਇਆ ਜਾਣਾ ਹੈ। ਬੱਚਿਆਂ ਦਾ ਭਵਿੱਖ ਰੌਸ਼ਨ ਕਰਨ ਲਈ ਵਿਦਿਆ ਦਾ ਚਾਨਣ ਕਰਨ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਪਿੰਡ-ਪਿੰਡ ਤੇ ਘਰ-ਘਰ ਜਾ ਰਹੇ ਹਨ ਤਾਂ ਜੋ ਕੋਈ ਬੱਚਾ ਵਿਦਿਆ ਤੋਂ ਵਾਝਾਂ ਨਾ ਰਹੇ। ਸਕੂਲ ਦੀ ਬਣ ਰਹੀ ਨਵੀਂ ਇਮਾਰਤ ਬਹੁ-ਮੰਜ਼ਲਾ ਹੋਵੇਗੀ ਤੇ ਇਸ ਦਾ ਬੱਜਟ ਤਿੰਨ ਕਰੋੜ ਦੇ ਕਰੀਬ ਹੈ। ਸੋ ਸਨਿਮਰ ਬੇਨਤੀ ਹੈ ਕਿ ਬੱਚਿਆਂ ਦੇ ਭੱਵਿਖ ਦੀ ਖਾਤਰ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਕਿਰਪਾਲਤਾ ਕਰਕੇ ਗੁਰੂ ਘਰ ਦੀਆਂ ਬੇਅੰਤ-ਬੇਅੰਤ ਖੁਸ਼ੀਆਂ ਪ੍ਰਾਪਤ ਕਰੋ ਜੀ।

Post a Comment

Previous Post Next Post