Let's save the Punjab from becoming barren and preserve the rain water in the rivers and ponds and recharge them underground. Which will secure the future of our coming generations.


                                                                                                                                              

148 blocks of Punjab have been declared as dark zones, meaning that the water level has gone below the danger mark. In Nokodar and Shahkot blocks, the National Green Tribunal has put ban on deep boring. The largest bore of irrigation in Punjab has gone upto 1200 feet deep. Are we not pushing Punjab to become a desert ? Baba Nanak's mayhem has shown a solution to stop the fast dropping level of ground waters. The official statistics say that the water level of the areas through which “Holy Kali Bein” passes has gone up. The drains in Punjab were built to drain rainy and waterlogged waters. But the real picture of Punjab is now that all the drains have become dirty drains, the thick layers of cavity does not allow the water to reach the base. So, the rain water goes waste as a guest, even causing harm. With the efforts of Sant Balbir Singh Seechewal Ji and with the implimention of Seechewal Model the silt upto 5ft to 6ft was removed from the “Holy Kali Bein”. The bottom of the Bein upto Sand level was made visible. Earth’s peacocks were stripped and the path of water to enter the ground was leveled. In the year 2005 and 2010 the silt was removed which resulted in the rise of the level of ground water in Sultanpur Lodhi area upto 2 meters. This miracle has shown a way to stop Punjab from becoming a desert. This experiment was also done in the fields when 20 ft of land was dug in the field and white sand came then those holes were filled with red sand of Tibba. This work does not cost any  thing expect labour. As the Punjabi Proverb is “Hinge not Kneaded reddish lot". In the year 2017, the  successful experience of recharging  the rain water under Sultanpur Lodhi by removing silt upto 2 meters was done. It can also be done in the whole areas of Punjab. Let's save the Punjab from becoming barren and preserve the rain water in the rivers and ponds and recharge them underground. Which will secure the future of our coming generations. River’s, ponds and all natural resources of water are the life line of Punjab. To protect them from pollution is our religious and moral duty to stop them from any type of contamination.







ਪੰਜਾਬ ਦੇ ੧੪੮ ਬਲਾਕਾਂ ਨੂੰ ਡਾਰਕ ਜ਼ੋਨ ਐਲਾਨ ਦਿੱਤਾ ਗਿਆ ਹੈ ਭਾਵ ਕਿ ਉਥੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਹੈ। ਨੋਕਦਰ ਤੇ ਸ਼ਾਹਕੋਟ ਬਲਾਕਾਂ ਵਿੱਚ ਤਾਂ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਡੂੰਘੇ ਬੋਰ ਕਰਨ 'ਤੇ ਵੀ ਪਾਬੰਦੀ ਲਾ ਦਿੱਤੀ ਸੀ।ਪੰਜਾਬ ਵਿੱਚ ਸਿੰਚਾਈ ਦਾ ਜਿਹੜਾ ਸਭ ਤੋਂ ਡੂੰਘਾ ਬੋਰ ਹੈ ਉਹ ੧੨੦੦ ਫੁੱਟ ਤੱਕ ਕੀਤਾ ਹੈ । ਕੀ ਅਸੀਂ ਆਪ ਹੀ ਪੰਜਾਬ ਨੂੰ ਰੇਗਸਿਤਾਨ ਬਣਾਉਣ ਵੱਲ ਤਾਂ ਨਹੀਂ ਧੱਕ ਰਹੇ। ਤੇਜ਼ੀ ਨਾਲ ਧਰਤੀ ਹੇਠਲੇ ਡੂੰਘੇ ਪਾਣੀਆਂ ਨੂੰ ਰੋਕਣ ਵਿੱਚ ਬਾਬੇ ਨਾਨਕ ਦੀ ਵੇਈਂ ਨੇ ਰਾਹ ਦਿਖਾਇਆ ਹੈ। ਸਰਕਾਰੀ ਅੰਕੜੇ ਬੋਲਦੇ ਹਨ ਕਿ ਜਿਧਰੋਂ ਦੀ ਕਾਲੀ ਵੇਈਂ ਲੰਘਦੀ ਹੈ ਉਥੇ ਦਾ ਪਾਣੀ ਦਾ ਪੱਧਰ ਉਚਾ ਹੋਇਆ ਹੈ।ਪੰਜਾਬ ਵਿੱਚਲੀਆਂ ਡਰੇਨਾਂ ਨੂੰ ਬਰਸਾਤੀ ਤੇ ਸੇਮ ਦੇ  ਪਾਣੀਆਂ ਨੂੰ  ਬਾਹਰ ਕੱਢਣ ਲਈ ਬਣਾਇਆ ਗਿਆ ਸੀ । ਪਰ ਪੰਜਾਬ ਦੀ ਅਸਲ ਤਸਵੀਰ ਤਾਂ ਹੁਣ ਇਹ ਬਣ ਗਈ ਹੈ ਕਿ  ਸਾਰੀਆਂ ਡਰੇਨਾਂ ਗੰਦੇ ਨਾਲੇ ਬਣ ਗਈਆਂ ਹਨ ਜਿਸ ਨਾਲ ਧਰਤੀ ਹੇਠਾਂ ਪਾਣੀ ਜਾਣ ਦੇ ਸਾਰੇ ਰਾਹ ਬੰਦ ਕਰ ਦਿੱਤੇ ਹਨ ਕਿਉਂਕਿ ਇੰਨ੍ਹਾਂ ਵਿੱਚ ਮੋਟੀ ਗਾਰ ਦੀ ਤਹਿ ਜੰਮ ਗਈ ਹੈ ਜੋ ਪਾਣੀ ਨੂੰ ਹੇਠਾਂ ਨਹੀਂ ਜਾਣ ਦਿੰਦੀ। ਇਸੇ ਕਰਕੇ ਬਰਸਾਤ ਦਾ ਪਾਣੀ ਵੀ ਪ੍ਰਹੁਣਚਾਰੀ ਵਾਂਗ ਨੁਕਸਾਨ ਕਰਦਾ ਹੋਇਆ ਬੇਅਰਥ ਚਲਾ ਜਾਂਦਾ ਹੈ।ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਸੀਚੇਵਾਲ ਮਾਡਲ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਦਿਆ ਪਵਿੱਤਰ ਵੇਈਂ ਅੰਦਰ ਪੰਜ-ਪੰਜ ਤੇ ਛੇ-ਛੇ ਫੁੱਟ ਜੰਮੀ ਗਾਰ ਨੂੰ ਹਟਾਇਆ ਗਿਆ। ਵੇਈਂ ਦਾ ਰੇਤਾ ਤੱਕ ਤਲ ਨੰਗ ਕੀਤਾ ਗਿਆ। ਧਰਤੀ ਦੇ ਮੁਸਾਮ ਖੋਹਲੇ ਗਏ ਤੇ ਪਾਣੀ ਧਰਤੀ ਹੇਠ ਜਾਣ ਦਾ ਰਾਹ ਪੱਧਰਾ ਕੀਤਾ ਗਿਆ। ਸਾਲ ੨੦੦੫ ਅਤੇ ੨੦੧੦ ਵਿਚ ਪਵਿੱਤਰ ਵੇਈਂ ਵਿੱਚੋਂ ਗਾਰ ਕੱਢੀ ਗਈ ਜਿਸ ਨਾਲ ਧਰਤੀ ਹੇਠਲਾ ਸੁਲਤਾਨਪੁਰ ਲੋਧੀ ਹਲਕੇ ਦਾ ਪਾਣੀ ੨ ਮੀਟਰ ਉੱਚਾ ਹੋ ਗਿਆ।  ਇਸ ਕ੍ਰਿਸ਼ਮੇ ਨੇ ਪੰਜਾਬ ਨੂੰ ਬੰਜ਼ਰ ਹੋਣ ਤੋਂ ਬਚਾਉਣ  ਦਾ ਰਾਹ
ਦਿਖਾਇਆ ਹੈ। ਇਹੀ ਤਜ਼ਰਬਾ ਖੇਤਾਂ ਵਿੱਚ ਕਰਕੇ ਦੇਖਿਆ ਗਿਆ । ਖੇਤ ਵਿੱਚ ੨੦ ਕੁ ਫੁੱਟ ਟੋਆ ਪੁੱਟਣ ਨਾਲ ਜਦੋਂ ਚਿੱਟੀ ਰੇਤਾ ਆ ਜਾਂਦੀ ਹੈ ਤਾਂ ਉਸ ਨੂੰ ਫਿਰ ਟਿੱਬਿਆਂ ਦੀ ਲਾਲ ਰੇਤਾਂ ਨਾਲ ਭਰ ਦਿੱਤਾ ਜਾਂਦਾ ਹੈ। ਇਸ ਕੰਮ ਤੇ ਸਿਵਾਏ ਮਿਹਨਤ ਤੋਂ ਕੋਈ ਖਰਚਾ ਨਹੀਂ ਆਉਂਦਾ। ਜਿਵੇਂ ਪੰਜਾਬੀ ਦੀ ਕਹਾਵਤ ਹੈ "ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ" ਸਾਲ ੨੦੧੭ ਵਿਚ ਸੁਲਤਾਨਪੁਰ ਲੋਧੀ ਵਿਚ ਡਰੇਨ ਦੀ  ਦੋ ਕਿਲੋਮੀਟਰ ਤੱਕ ਗਾਰ ਕੱਢਕੇ ਬਰਸਾਤ ਦਾ ਪਾਣੀ ਧਰਤੀ ਹੇਠ ਰੀਚਾਰਜ਼ ਕਰਨ ਦਾ ਤਜ਼ਰਬਾ ਸਫਲ ਕੀਤਾ ਗਿਆ ਸੀ। ਇਸ ਨੂੰ ਪੂਰੇ ਪੰਜਾਬ ਵਿੱਚ ਕੀਤਾ ਜਾ ਸਕਦਾ ਹੈ।ਆਉ ਪੰਜਾਬ ਦੀ ਧਰਤੀ ਨੂੰ ਬੰਜ਼ਰ ਬਣਨ ਤੋਂ ਬਚਾਈਏ ਬਰਸਾਤੀ ਪਾਣੀ ਨੂੰ ਨਦੀਆਂ ਦਰਿਆਵਾਂ ਅਤੇ ਤਲਾਬਾਂ ਵਿਚ ਸੰਭਾਲ ਕੇ ਧਰਤੀ ਹੇਠਾਂ ਰੀਚਾਰਜ਼ ਕਰਈਏ। ਜਿਸ ਨਾਲ ਸਾਡੀ ਆਉਂਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰਿਖਅੱਤ ਹੋ ਸਕੇਗਾ।ਨਦੀਆਂ,ਦਰਿਆ ਤਲਾਬ ਤੇ ਪਾਣੀ ਦੇ ਸਾਰੇ ਕੁਦਰਤੀ ਸੋਮੇ ਪੰਜਾਬ ਦੀ ਜਿੰਦਜਾਨ ਹੈ। ਇੰਨ੍ਹਾਂ ਨੂੰ ਪਾਲੀਤ ਹੋਣ ਤੋਂ ਬਚਾਈਏ ਇੰਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਪੈ ਰਹੀ ਗੰਦਗੀ ਨੂੰ ਰੋਕਣਾ ਆਪਣਾ ਫ਼ਰਜ਼ ਤੇ ਧਰਮ ਸਮਝੀਏ।                                                                                    
A view of the Successful Experince at Holy Kali Bein Sultanpur Lodhi..!!!! 














Post a Comment

Previous Post Next Post