ਕਾਂਜਲੀ ਜਲਗਾਹ 'ਤੇ ਸਿਰਫ਼ ਦੋ ਪਰਵਾਸੀ ਪੰਛੀ ਹੀ ਕਿਉਂ ਆਏ…??

ਕਾਂਜਲੀ ਜਲਗਾਹ ਨੂੰ ਸੰਤ ਸੀਚੇਵਾਲ ਨੇ ਕੀਤਾ ਜਲਕੁੰਭੀ ਬੂਟੀ ਤੋਂ ਮੁਕਤ


   ਸੇਵਾਦਾਰ ਲਗਾਤਾਰ ੧੧ ਦਿਨਾਂ ਤੋਂ ਕਰ ਰਹੇ ਨੇ ਸੇਵਾ:-
ਕੌਮਾਂਤਰੀ ਪੱਧਰ ਦੀ ਮਾਨਤਾ ਪ੍ਰਾਪਤ ਕਾਂਜਲੀ ਜਲਗਾਹ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾਂ ਜਲਕੁੰਭੀ ਬੂਟੀ ਤੋਂ ਮੁਕਤ ਕਰ ਦਿੱਤਾ ਗਿਆ ਹੈ। ਇਸ ਜਲਗਾਹ ਵਿੱਚੋਂ ਬੂਟੀ ਕੱਢਣ ਲਈ ੩੧ ਜਨਵਰੀ ਤੋਂ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਕਾਂਜਲੀ ਜਲਗਾਹ ਪਵਿੱਤਰ ਕਾਲੀ ਵੇਈਂ ਦਾ ਹਿੱਸਾ ਹੈ।  ਪਹਿਲਾਂ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਂਜਲੀ ਜਲਗਾਹ ਨੂੰ ਖੂਬਸੂਰਤ ਬਣਾਉਣ ਲਈ ਇਥੇ ਇਸ਼ਨਾਨਘਾਟ ਬਣਾਏ ਗਏ ਸਨ ਬਕਾਇਦਾ ਪੱਥਰ ਲਾ ਕੇ ਇਸ ਨੂੰ ਸੁੰਦਰ ਦਿੱਖ ਦਿੱਤੀ ਗਈ ਸੀ।ਕਾਂਜਲੀ ਝੀਲ ਵਿੱਚੋਂ ਨਿਕਲੀ ਵਿਰਾਸਤੀ ਡਰੇਨ ਨੂੰ ਵੀ ਸਾਫ਼ ਕਰਕੇ ਨਿਰਮਲ ਪਾਣੀ ਸ਼ਹਿਰ ਤੱਕ ਪੁੱਜਦਾ ਕੀਤਾ ਗਿਆ ਸੀ।ਡਰੇਨ ਦੁਆਲੇ ਰਸਤਾ ਵੀ ਬਣਾਇਆ ਗਿਆ ਸੀ ਤਾਂ ਜੋ ਲੋਕਾਂ ਲਈ ਸੈਰ ਵਾਸਤੇ ਵਰਤਿਆ ਜਾ ਸਕੇ।
ਪਿੱਛਲੇ ੧੧ ਦਿਨਾਂ ਤੋਂ ਕਾਂਜਲੀ ਜਲਗਾਹ ਵਿੱਚੋਂ ਲਗਾਤਾਰ ਜਲਕੁੰਭੀ ਬੂਟੀ ਕੱਢੀ ਜਾ ਰਹੀ ਹੈ । ਕਾਂਜਲੀ ਵਿੱਚੋਂ ਹੁਣ ਤੱਕ ਇੱਕ ਕਿਲੋਮੀਟਰ ਤੋਂ ਵੱਧ ਇਲਾਕੇ ਵਿੱਚੋਂ ਬੂਟੀ ਕੱਢੀ ਜਾ ਚੁੱਕੀ ਹੈ।ਇਸ ਕਾਰ ਸੇਵਾ ਦੇ ਚੱਲਦਿਆ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੁੰਨੂ, ਡਿਪਟੀ ਕਮਿਸ਼ਨਰ ਮੁਹੰਮਦ ਤਾਇਬ ਵੀ ਦੌਰਾ ਕਰ ਚੁੱਕੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਸਿਆ ਕਿ ਵਿਸ਼ਵ ਜਲਗਾਹ ਦਿਵਸ ਤੋਂ ਦੋ ਦਿਨ ਪਹਿਲਾਂ ਹੀ ਕਾਂਜਲੀ ਝੀਲ ਨੂੰ ਸਾਫ਼ ਕਰਨ ਦੀ ਕਾਰ ਸੇਵਾ ਸ਼ੁਰੂ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਕਾਂਜਲੀ ਨੂੰ ਲਗਾਤਾਰ ਸਾਫ਼ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਬਚਾਉਣਾ ਸਮੇਂ ਦੀ ਮੁਖ ਲੋੜ ਬਣ ਗਈ ਹੈ ਤੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੇ ਲੋਕ ਚੇਤਨਾ ਪੈਦਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।ਸੰਤ ਸੀਚੇਵਾਲ ਨੇ ਕਿਹਾ ਕਿ ਕਾਂਜਲੀ ਵਿੱਚ ਜਲਕੁੰਭੀ ਬੂਟੀ ਦੀ ਬਹੁਤਾਤ ਨਾਲ ਪਰਵਾਸੀ ਪੰਛੀਆਂ ਦੀ ਆਮਦ ਘੱਟ ਗਈ ਸੀ। ਪਿੱਛਲੇ ਦੋ ਤਿੰਨ ਸਾਲਾਂ ਤੋਂ ਲਗਾਤਾਰ ਪਰਵਾਸੀ ਪੰਛੀਆਂ ਦੀ ਆਮਦ ਘੱਟ ਗਈ ਸੀ ਤੇ ਇਸ ਵਾਰ ਸਿਰਫ਼ ਦੋ ਪਰਵਾਸੀ ਪੰਛੀ ਹੀ ਕਜਾਂਲੀ ਜਲਗਾਹ 'ਤੇ ਆਏ ਸਨ। ਭਵਿੱਖ ਵਿੱਚ ਪਰਵਾਸੀ ਪੰਛੀਆਂ ਦੀ ਅਮਾਦ ਤੋਂ ਪਹਿਲਾਂ ਹੀ ਕਾਂਜਲੀ ਨੂੰ ਤਿਆਰ ਰੱਖਿਆ ਜਾਵੇਗਾ ਤਾਂ ਪਰਵਾਸੀ ਪੰਛੀ ਆਪਣੀ ਠਾਹਰ ਇੱਥੇ ਵੀ ਬਣਾ ਸਕਣ।


After The kar sewa a Veiw the of Kanjali.....

Post a Comment

Previous Post Next Post