ਸਿੱਖ ਜਗਤ ਦਾ ਪਹਿਲਾਂ ਤੀਰਥ ਅਸਥਾਨ...

ਪਵਿੱਤਰ ਕਾਲੀ ਵੇਂਈ.....

Gurdwara Shri Ber Sahib
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ ) ਵਿੱਚ ਹੋਇਆ ਸੀ ਪਰ ਉਹਨਾਂ ਨੇ ਆਪਣੇ ਜੀਵਨ ਦੇ  ੧੪ ਸਾਲ ੯ ਮਹੀਨੇ ੧੩ ਦਿਨ  ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬਤੀਤ ਕੀਤੇ ਸਨ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਦੇ ਬਗਲ ਵਿੱਚ ਵਗਦੀ ਕਾਲੀ ਵੇਈਂ ਕਿਨਾਰੇ ਨੂੰ ਹੀ ਅਕਾਲ ਪੁਰਖ ਦੀ ਅਰਾਧਨਾਂ ਕਰਨ ਲਈ ਚੁਣਿਆ ਸੀ। (ਇਸੇ ਸਥਾਨ ਤੇ ਹੀ ਗੁਰੁਆਰਾ ਸ੍ਰੀ ਬੇਰ ਸਾਹਿਬ ਬਣਿਆ ਹੋਇਆ ਹੈ) ਰੋਜ਼ਾਨਾ ਵੇਈਂ ਵਿੱਚ ਇਸ਼ਨਾਨ ਕਰਕੇ ਉਹ ਵੇਈਂ ਕਿਨਾਰੇ  ਬੈਠ ਕੇ ਹੀ ਪ੍ਰਭੂ ਭਗਤੀ ਵਿੱਚ  ਲੀਨ ਰਹਿੰਦੇ ਸਨ। ਇੱਕ ਦਿਨ ਉਹਨਾਂ ਨੇ ਵੇਈਂ ਵਿੱਚ ਟੁੱਭੀ ਮਾਰੀ ਅਤੇ  ਤਿੰਨ ਦਿਨ ਅਲੋਪ ਰਹਿਣ ਉਪਰੰਤ ਗੁਰੂ ਸਾਹਿਬ ਨੇ ਸੰਮਤ ੧੫੬੪ (ਸੰਨ ੧੫੦੭ ਈਸਵੀ) ਭਾਦੋਂ ਸੁਦੀ ੧੫ ਪੂਰਨਮਾਸ਼ੀ ਵਾਲੇ ਦਿਨ ਚੜ੍ਹਦੇ ਵਾਲੇ ਪਾਸੇ ਵੇਈਂ ਵਿੱਚੋਂ ਮੁੜ ਪ੍ਰਗਟ ਹੋਏ ਸਨ।ਇੱਥੇ ਹੀ ਸੀ੍ਰ ਗੁਰੂ ਨਾਨਕ ਦੇਵ ਜੀ ਨੇ ਇਲਾਹੀ ਬਾਣੀ ਦੇ ਮੂਲ ਮੰਤਰ 
Holy Bein Sultanpur Lodhi


"Ekonkar ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥" ਦਾ ਪਹਿਲੀ ਵਾਰ ਉਚਾਰਣ ਕੀਤਾ।ਇਸ ਪਵਿੱਤਰ ਅਸਥਾਨ ਤੇ ਹੁਣ ਗੁਰਦੁਆਰਾ ਸੰਤਘਾਟ ਸਾਹਿਬ ਬਣਿਆ ਹੋਇਆ ਹੈ।ਵੇਈਂ ਦੇ ਪਵਿੱਤਰ ਕਿਨਾਰੇ ਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਜੀ ਦੀ ਰਚਨਾ ਕੀਤੀ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਅਤੇ ਸਰਬੱਤ ਦੇ ਭਲੇ ਦਾ ਸੁਨੇਹਾ ਕੁੱਲ ਲੋਕਾਈ ਨੂੰ ਦੇਣ ਲਈ  ਪਹਿਲੀ  ਉਦਾਸੀ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਤੋਂ ਹੀ ਕੀਤੀ ਸੀ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਨੇੜੇ ਪਿੰਡ ਧਨੋਆ ਤੋਂ ਸ਼ੁਰੂ ਹੋ ਕੇ ੧੬੦ ਕਿਲੋਮੀਟਰ ਦਾ ਸਫਰ ਤੈਅ ਕਰਦੀ ਹੋਈ ਹਰੀਕੇ ਨੇੜੇ ਮੁੜ ਬਿਆਸ ਵਿੱਚ ਸਮਾ ਜਾਣ ਵਾਲੀ ਇਹ ਪਵਿੱਤਰ ਨਦੀ ਨੂੰ

Gurdwara Sant Ghat Sahib

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਅਤੇ ਇਸ ਵੇਈਂ ਨੂੰ ਗੁਰਬਾਣੀ ਦਾ ਆਗਮਨ ਅਸਥਾਨ ਹੋਣ ਦਾ ਮਾਣ ਪ੍ਰਾਪਤ ਹੈ।ਇਸੇ ਲਈ ਇਹ ਵੇਈਂ  ਸਿੱਖ ਜਗਤ  ਦਾ ਪਹਿਲਾ ਤੀਰਥ ਅਸਥਾਨ ਬਣੀ ਹੋਈ ਹੈ।ਪਵਿੱਤਰ ਕਾਲੀ ਵੇਈਂ ਦੁਆਬਾ ਇਲਾਕੇ ਦੀ ਜੀਵਨ ਰੇਖਾ ਵੀ ਹੈ, ਜੋ ਸਮੁੱਚੇ ਇਲਾਕੇ ਨੂੰ ਸੇਮ ਅਤੇ ਹੜ੍ਹ ਤੋਂ ਵੀ ਬਚਾਉਂਦੀ ਹੈ ਤੇ ਪਾਣੀ ਦੇ ਡਿਗਦੇ ਪੱਧਰ ਅਤੇ ਸੋਕੇ ਤੋਂ ਵੀ। ਇਸ ਪਵਿੱਤਰ ਵੇਈਂ ਦੇ ਪਾਣੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਸਾਡਾ ਸਮੂਹ ਪੰਜਾਬੀਆਂ ਤੇ ਨਾਨਕ ਨਾਮ ਲੇਵਾ ਸੰਗਤਾਂ ਦਾ ਪਵਿੱਤਰ ਫਰਜ਼ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ  ਵਿੱਚ ਸੰਸਾਰ ਭਰ ਦੀਆਂ ਸੰਗਤਾਂ ਵੱਲੋਂ ਪਵਿੱਤਰ ਵੇਈਂ ਦੀ ਪਵਿੱਤਰਤਾ ਬਹਾਲ ਕਰਨ ਲਈ ਕਾਰ ਸੇਵਾ ਜੁਲਾਈ ੨੦੦੦ ਤੋਂ ਨਿਰੰਤਰ ਚੱਲ ਰਹੀ ਹੈ। 

Post a Comment

Previous Post Next Post