ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਏ। ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਪੰਜਾਬੀ ਪਹਿਰਾਵੇ 'ਚ ਗੁਰੂ ਨਗਰੀ ਪੁੱਜਾ ਅਤੇ ਉਨ੍ਹਾਂ ਨੇ ਆਮ ਸੰਗਤਾਂ ਵਾਂਗ ਹੀ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਿਆ। ਟਰੂਡੋ ਪਰਿਵਾਰ ਦੀ ਖੁਸ਼ੀ ਦੇਖਦਿਆਂ ਹੀ ਬਣਦੀ ਸੀ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਜਦ ਵੀ ਆਮ ਸੰਗਤ ਜੈਕਾਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕਰਦੀ ਰਹੀ ਤਾਂ ਉਹ ਵੀ ਬਾਹਾਂ ਚੁੱਕ ਕੇ ਉਨ੍ਹਾਂ ਨੂੰ ਜਵਾਬ ਦਿੰਦੇ ਰਹੇ।

ਟਰੂਡੋ
ਇਸ ਮਗਰੋਂ ਟਰੂਡੋ ਨੇ ਵਿਜ਼ੀਟਰ ਬੁੱਕ 'ਚ ਸੰਦੇਸ਼ ਲਿਖਿਆ ਕਿ ਸਾਡਾ ਸਵਾਗਤ ਇਸ ਸੋਹਣੇ ਅਤੇ ਮਹੱਤਵਪੂਰਣ ਸਥਾਨ 'ਤੇ ਬਹੁਤ ਹੀ ਸਨਮਾਨ ਨਾਲ ਕੀਤਾ ਗਿਆ। ਅਸੀਂ ਕਿਰਪਾ ਅਤੇ ਨਿਮਰਤਾ ਨਾਲ ਭਰ ਗਏ ਹਾਂ।
Post a Comment