ਕਿਹੜੇ ਦੋ ਪਿੰਡਾਂ ਤੋਂ ਹੋਵੇਗੀ ਸੀਚੇਵਾਲ ਮਾਡਲ ਦੀ ਸ਼ੁਰੂਆਤ...

ਯੂ.ਪੀ ਦੇ ਦੋ ਪਿੰਡਾਂ ਤੋਂ ਹੋਵੇਗੀ ਸੀਚੇਵਾਲ ਮਾਡਲ ਨੂੰ ਲਾਗੂ ਕਰਨ ਦੀ ਸ਼ੁਰੂਆਤ


ਕੈਬਨਿਟ ਮੰਤਰੀ ਸੁਰੇਸ਼ ਖੰਨਾ ਨੇ ਸੰਤ ਸੀਚੇਵਾਲ ਨੂੰ ਦਿਖਾਏ ਯੂ.ਪੀ ਦੇ ਛੱਪੜ


ਸ਼ਾਹਜਹਾਨਪੁਰ ਇਲਾਕੇ ਦੇ ਦੋ ਪਿੰਡਾਂ ਵਿੱਚ ਸੀਚੇਵਾਲ ਮਾਡਲ ਲਾਗੂ ਕੀਤੇ ਜਾਣ ਨਾਲ ਯੂ.ਪੀ ' ਗੰਦੇ ਪਾਣੀਆਂ ਤੋਂ ਨਿਜ਼ਾਤ ਪਾਉਣ ਦੀ ਮੁਹਿੰੰਮ ਸ਼ੁਰੂ ਹੋਵੇਗੀਯੂ.ਪੀ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸੁਰੇਸ਼ ਖੰਨਾ ਨੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਆਪਣੇ ਵਿਧਾਨ ਸਭਾ ਹਲਕੇ ਸ਼ਾਹਜ਼ਹਾਨਪੁਰ ਦੇ ਦੋ ਪਿੰਡਾਂ ਚਿਨੌਰ ਅਤੇ ਪੈਨਾ ਬਜ਼ੁਰਗਾਂ ਦੇ ਛੱਪੜ ਦਿਖਾਏ 'ਤੇ ਇੰਨ੍ਹਾਂ ਦਾ ਪਾਣੀ ਸੀਚੇਵਾਲ ਮਾਡਲ ਦੀ ਤਰਜ਼ 'ਤੇ ਖੇਤੀ ਨੂੰ ਲੱਗਦਾ ਕਰਨ ਦੀ ਅਪੀਲ ਕੀਤੀਸ੍ਰੀ ਸੁਰੇਸ਼ ਖੰਨਾ ਦੀ ਇਸ ਅਪੀਲ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਇਸ ਕਾਰਜ ਨੂੰ ਕਰਨ ਲਈ ਸਦਾ ਤਿਆਰ ਰਹਿੰਦੇ ਹਨ
ਪਿੰਡ ਪੈਨਾ ਬਜ਼ੁਰਗਾਂ ਵਿੱਚ ਹੋਏ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਯੂ.ਪੀ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸੁਰੇਸ਼ ਖੰਨਾ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਦੇ ਨਿਕਾਸ ਲਈ ਗੋਆ, ਜੱਬਲਪੁਰ, ਨਰੇਲਾ ਤੇ ਚੇਨਈ ਦੇ ਪ੍ਰੋਜੈਕਟ ਦੇਖੇ ਸਨ ਜਿੱਥੇ ਠੋਸ ਕੂੜਾ ਤੇ ਗੰਦੇ ਪਾਣੀਆਂ ਨੂੰ ਸੋਧਣ ਲਈ ਬੜੀਆਂ ਭਾਰੀ ਮਸ਼ੀਨਰੀਆਂ ਲਗਾਕੇ ਉਨ੍ਹਾਂ ਨੂੰ ਸਾਫ਼ ਕੀਤਾ ਜਾ ਰਿਹਾ ਸੀ ਇੰਨ੍ਹਾਂ ਪ੍ਰੋਜੈਕਟਾਂ ਵਿੱਚੋਂ ਕੋਈ ੧੦੦ ਕਰੋੜ ਦਾ ਸੀ ਕੋਈ ੬੦੦ ਕਰੋੜ ਦਾ ਸੀ ਪਰ ਇਸ ਦੇ ਬਾਵਜੂਦ ਇਹ ਸਹੀ ਨਤੀਜੇ ਨਹੀਂ ਦੇ ਰਹੇ ਸਨ ਸ੍ਰੀ ਖੰਨਾ ਨੇ ਦਸਿਆ ਕਿ ਇਸੇ ਸਾਲ ੨੨ ਜਨਵਰੀ ਨੂੰ ਉਨ੍ਹਾਂ ਨੇ ਸੀਚੇਵਾਲ ਤੇ ਸੁਲਤਾਨਪੁਰ ਦਾ ਦੌਰਾ ਕਰਕੇ ਸੰਤ ਸੀਚੇਵਾਲ ਵੱਲੋਂ ਤਿਆਰ ਕੀਤੇ ਮਾਡਲ ਨੂੰ ਦੇਖਿਆ ਸੀ ਇਸ ਮਾਡਲ ਰਾਹੀ ਪਿੰਡ ਦੇ ਪਾਣੀ ਨੂੰ ਸੋਧਕੇ ਖੇਤੀ ਨੂੰ ਲਗਾਇਆ ਜਾ ਰਿਹਾ ਸੀ ਤੇ ਪਿੰਡ ਦੇ ਕੂੜੇ ਨੂੰ ਸੰਭਾਲਣ ਲਈ ਦੇਸੀ ਤਕਨੀਕ ਵਾਲੀ ਮਸ਼ੀਨ ਤਿਆਰ ਕੀਤੀ ਹੋਈ ਸੀ ਇਹ ਦੋਵੇਂ ਪ੍ਰੋਜੈਕਟ ਜਿੱਥੇ ਸਭ ਤੋਂ ਸਸਤੇ ਹਨ ਉਥੇ ਇੰਨ੍ਹਾਂ ਨੂੰ ਚਲਾਉਣਾ ਬੜਾ ਸੌਖਾ ਹੈ ਇਸ ਕਰਕੇ ਉਨ੍ਹਾਂ ਨੇ ਸੰਤ ਸੀਚੇਵਾਲ ਜੀ ਨੂੰ ਯੂ.ਪੀ ਦੇ ਪਿੰਡ ਦੇਖਣ ਲਈ ਸੱਦਿਆ ਸੀਪਿੰਡ ਪੈਨਾ ਬਾਜ਼ੁਰਗ ਦੇ ਸਰਪੰਚ ਲੱਲਾ ਸਿੰਘ ਨੇ ਸੰਤ ਸੀਚੇਵਾਲ ਦਾ ਸਵਾਗਤ ਕਰਦਿਆ ਕਿਹਾ ਕਿ ਗੰਦੇ ਪਾਣੀ ਤੋਂ ਨਿਜਾਤ ਮਿਲਣ ਨਾਲ ਪਿੰਡ ਦੇ ਲੋਕ ਬੀਮਾਰੀਆਂ ਤੋਂ ਬਚ ਜਾਣਗੇ
ਸੰਤ ਸੀਚੇਵਾਲ ਨੇ ਲੋਕਾਂ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਜਿਵੇਂ ਦੇਸ਼ ਦੇ ਲੋਕ ਪਹਿਲਾਂ ਤੋਂ ਰਵਾਇਤੀ ਢੰਗਾਂ ਨਾਲ ਖੇਤੀ ਕਰਦੇ ਸਨ ਇਹ ਮਾਡਲ ਉਸੇ ਅਧਾਰ 'ਤੇ ਬਣਾਏ ਗਏ ਹਨਪਿੰਡਾਂ ਦੇ ਪਾਣੀਆਂ ਵਿੱਚ ਬਹੁਤੇ ਜ਼ਹਿਰੀਲੇ ਤੱਤ ਨਹੀਂ ਹੁੰਦੇ ਪਿੰਡ ਦੇ ਪਾਣੀ ਨੂੰ ਕੁਦਰਤੀ ਔਰਬਿਕ ਪ੍ਰੀਕ੍ਰਿਆ ਰਾਹੀ ਸਾਫ਼ ਕਰਕੇ ਖੇਤੀ ਲਈ ਵਰਤੋਂ ਦੇ ਯੋਗ ਬਣਾਇਆ ਜਾਂਦਾ ਹੈਇਹ ਸੋਧਿਆ ਹੋਇਆ ਪਾਣੀ ਖਾਦ ਦਾ ਕੰਮ ਕਰਦਾ ਹੈ ਲੋਕਾਂ ਨੇ ਹੱਥ ਖੜੇ ਕਰਕੇ ਆਪਣੇ ਪਿੰਡ ਦੇ ਗੰਦੇ ਪਾਣੀਆਂ ਤੋ ਨਿਜ਼ਾਤ ਦੁਆਉਣ ਲਈ ਸਹਿਮਤੀ ਪ੍ਰਗਟਾਈਪਿੰਡ ਦੇ ਲੋਕਾਂ ਵਿੱਚ ਚਾਅ ਦੇਖਣ ਵਾਲਾ ਸੀ
ਯੂ.ਪੀ ਵਿੱਚ ਵੱਸਦੇ ਪੰਜਾਬੀਆਂ ਪ੍ਰੀਵਾਰਾਂ ਨੇ ਸੰਤ ਸੀਚੇਵਾਲ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪੰਜਾਬ ਦਾ ਮਾਣ ਦੱਸਿਆਯੂ.ਪੀ ਵਿੱਚ ਆਲੂਆਂ ਦੇ ਬਾਦਸ਼ਾਹ ਵੱਜੋਂ ਜਾਣੇ ਜਾਂਦੇ ਪਿੰਡ ਡੱਲਾ ਦੇ ਕਿਸਾਨ ਅਮਰਜੀਤ ਸਿੰਘ ਨੇ ਵੀ ਬਾਬਾ ਜੀ ਦਾ ਮਾਣ ਸਨਮਾਨ ਕੀਤਾ ਦੇਰ ਸ਼ਾਮ ਬਾਬਾ ਵਿਨੋਭਾ ਜੀ ਆਸ਼ਰਮ ਵਿੱਚ ਵੀ ਸੰਤ ਸੀਚੇਵਾਲ ਦਾ ਸਨਮਾਨ ਕੀਤਾ ਗਿਆਸੰਤ ਸੀਚੇਵਾਲ ਨੇ ਯੂ.ਪੀ ਦੇ ਮੰਤਰੀ ਸਮੇਤ ਉਥੇ ਰਹਿੰਦੇ ਪੰਜਾਬੀਆਂ ਨੂੰ ਸਾਲ ੨੦੧੯ ਵਿੱਚ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਪ੍ਰਕਾਸ਼ ਪੁਰਬ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾਇਸ ਤੋਂ ਪਹਿਲਾਂ ਜਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਰੇਲ ਗੱਡੀ ਰਾਹੀ ਸ਼ਾਹਜਹਾਨਪੁਰ ਦੇ ਰੇਲਵ ਸ਼ਟੇਸ਼ਨ 'ਤੇ ਉਤਰੇ ਸੀ ਤਾਂ ਉਨ੍ਹਾਂ ਦਾ ਸਵਾਗਤ ਕਰਨ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੁਰੇਸ਼ ਖੰਨਾ ਤੇ ਜਿਲ੍ਹੇ ਦੇ ਹੋਰ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜੇ ਹੋਏ ਸਨ
ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਅੰਮ੍ਰਿਤ ਤ੍ਰਿਪਾਠੀ, ਸਾਬਕਾ ਡੀ.ਜੀ.ਪੀ ਸ੍ਰੀ ਆਰ.ਐਨ ਸਿੰਘ, ਐਸ.ਡੀ.ਐਮ. ਤੇ ਬੀ.ਡੀ.ਪੀ. , ਪਿੰਡਾਂ ਦੇ ਪੰਚ ਸਰਪੰਚ ਸਮੇਤ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ





Post a Comment

Previous Post Next Post