ਕਿਵੇਂ ਦੁਨੀਆਂ ਵਿਚ ਕਿਵੇਂ ਇਕ ਸਾਜਿਸ਼ ਤਹਿਤ ਵੱਡੇ ਕਾਰਬੋਰ ਵਿਚ ਸਥਾਪਿਤ ਕੀਤਾ ਜਾ ਰਿਹੈ ਪਾਣੀ.?

 


ਪਹਿਲਾਂ ਤਾਂ ਪਾਣੀ ਨੂੰ ਕੀਤਾ ਜਾ ਰਿਹਾ ਹੈ ਪ੍ਰਦੂਸ਼ਿਤ, ਫਿਰ ਸਾਫ ਕਰਕੇ ਦੇਣ ਦੇ ਬਹਾਨੇ ਬਣਾਇਆ ਜਾ ਰਿਹਾ ਹੈ ਵਪਾਰ।

ਦੁਨੀਆ ਵਿੱਚ ਪਾਣੀ ਇੱਕ ਵੱਡੇ ਕਾਰੋਬਾਰ ਦੇ ਰੂਪ ਸਥਾਪਿਤ ਹੁੰਦਾ ਜਾ ਰਿਹਾ ਹੈ ਤੇ ਕਈ ਮੁਲਕਾਂ ਵਿੱਚ ਤਾਂ ਇਹ ਹੋ ਵੀ ਚੁੱਕਾ ਹੈ। ਪਾਣੀ ਨੂੰ ਵਪਾਰਕ ਵਸਤੂ ਬਣਾਏ ਜਾਣ ਨਾਲ ਇਸ ਦੀ ਸਭ ਤੋਂ ਵੱਧ ਮਾਰ ਗਰੀਬ ਮੁਲਕਾਂ ਦੇ ਲੋਕਾਂ ਨੂੰ ਪਈ ਹੈ। ਪਾਣੀ ਇੱਕ ਵਾਪਰਕ ਵਸਤੂ ਬਣ ਜਾਵੇਗਾ ਇਹ ਕਦੇਂ ਕਿਸੇ ਨੇ ਸੋਚਿਆ ਤੱਕ ਨਹੀਂ ਸੀ। ਪਾਣੀ ਨੂੰ ਵਾਪਰ ਵਿੱਚ ਬਦਲਣ ਵਾਸਤੇ ਹੀ ਇੱਕ ਵੱਡੀ ਸ਼ਾਜ਼ਿਸ ਤਹਿਤ ਪਹਿਲਾ ਇਸ ਨੂੰ ਪ਼੍ਰਦੂਸ਼ਿਤ ਕੀਤਾ ਗਿਆ ਤੇ ਫਿਰ ਉਸਨੂੰ ਸਾਫ ਕਰਕੇ ਦੇਣ ਦੇ ਬਹਾਨੇ ਵਪਾਰ ਬਣਾਇਆ ਗਿਆ। ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਰਾਸ਼ਟਰੀ ਤੇ ਬੁਹ ਰਾਸ਼ਟਰੀ ਕੰਪਨੀਆਂ ਨੇ ਪਾਣੀ ਦੇ ਕਾਰੋਬਾਰ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਗੰਧਲੇ ਹੋ ਰਹੇ ਪਾਣੀ ਇੱਕ ਡੂੰਘੀ ਸੋਚ ਵਿਚਾਰ ਦਾ ਵਿਸ਼ਾ ਹੈ। ਗੰਧਲੇ ਪਾਣੀਆਂ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ  ਇਸ ਸਮੱਸਿਆ ਦੇ ਹੱਲ ਲੱਭਣ ਦਾ ਇਹੀ ਵੇਲਾ ਹੈ ਕਿ ਆਖਰ ਇਹ ਸਥਿਤੀ ਬਣੀ ਹੀ ਕਿਉਂ.? ਤੇ ਲੋਕਾਂ ਨੂੰ ਕਿਧਰ ਲੈ ਜਾਵੇਗੀ।

ਧਰਤੀ ‘ਤੇ ਪਾਣੀ ਦੇ ਬੇਅੰਤ ਸਰੋਤ ਹਨ। ਇਸ ਧਰਤੀ ‘ਤੇ 73 ਫੀਸਦੀ ਸਮੁੰਦਰ ਵਾਲਾ ਪਾਣੀ ਹੈ ਪਰ ਉਹ ਖਾਰਾ ਹੋਣ ਕਾਰਨ ਪੀਣ ਯੋਗ ਨਹੀਂ ਹੈ। ਗਲੇਸ਼ੀਅਰਾਂ ਦੇ ਰੂਪ ‘ਚ ਪਹਾੜਾਂ ‘ਤੇ ਜੰਮੀ ਬਰਫ ਦਾ ਪਾਣੀ ਦਰਿਆਵਾਂ ਰਾਹੀ ਸਾਡੇ ਕੋਲ ਪਹੰਚ ਦਾ ਹੈ ਪਰ ਜਿਸ ਤਰ੍ਹਾਂ ਦਾ ਵਰਤਾਰਾ ਦਰਿਆਵਾਂ ਨੂੰ ਗੰਦੇ ਕਰਨ ਦਾ ਚੱਲ ਰਿਹਾ ਹੈ ਇਹ ਪਾਣੀ ਵੀ ਸਾਡੇ ਤੱਕ ਪਹੁੰਚਦਿਆਂ ਪੀਣਯੋਗ ਨਹੀਂ ਰਹੇ। ਧਰਤੀ ਹੇਠਲਾ ਪਾਣੀ ਪੀਣਯੋਗ ਤਾਂ ਹੈ ਪਰ ਇਹ ਬਹੁਤਾ ਸਮਾਂ ਨਹੀਂ ਰਹਿਣਾ ਕਿਉਂਕਿ ਜਿਹੜੇ ਲੋਕ ਪਾਣੀ ਨੂੰ ਵਪਾਰ ਬਣਾਉਣ ਵਾਲੇ ਪਾਸੇ ਤੇਜ਼ੀ ਨਾਲ ਚੱਲ ਰਹੇ ਹਨ, ਉਹੀ ਲੋਕ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰਨ ਵਿਚ ਲੱਗੇ ਹੋਏ ਹਨ। ਬਹੁਤੇ ਫੈਕਟਰੀਆਂ ਵਾਲੇ ਬੋਰ ਕਰਕੇ ਧਰਤੀ ਦੇ ਅੰਦਰ ਵੀ ਜ਼ਹਿਰਾਂ ਸੁੱਟ ਰਹੇ ਹਨ। ਧਰਤੀ ਹੇਠ ਪਾਣੀ ਜੀਰਣ ਦੀ ਕੁਦਰਤੀ ਪ਼੍ਰੀਕ਼੍ਰਆ ਦੀ ਥਾਂ ਦੂਸ਼ਿਤ ਪਾਣੀ ਸਿੱਧਾ ਹੀ ਧਰਤੀ ਹੇਠ ਭੇਜਿਆ ਜਾ ਰਿਹਾ ਹੈ।

  ਭਾਰਤ ਅੰਦਰ ਤਾਂ ਪਾਣੀ ਦੀ ਪੂਜਾ ਕੀਤੀ ਜਾਂਦੀ ਹੈ। ਸਿੱਖ ਧਰਮ ਵਿੱਚ ਤਾਂ ਪਾਣੀ ਨੂੰ ਪਿਤਾ ਵਰਗਾ ਦਰਜਾ ਦੇ ਕੇ ਸਤਿਕਾਰਿਆ ਗਿਆ ਹੈ। ਸ਼਼੍ਰੀ ਗੁਰੂ ਗ਼੍ਰੰਥ ਸਾਹਿਬ ਜੀ ਦਾ ਪਹਿਲਾ ਸਲੋਕ ਹੀ ਪਾਣੀ ਬਾਰੇ ਹੈ। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹੁਤੁ ॥ ਗੁਰਬਾਣੀ ‘ਚ ਤਾਂ ਪਾਣੀ ਨੂੰ ਬਹੁਤ ਹੀ ਸਤਿਕਾਰ ਤੇ ਮਹਤੱਤਾ ਦਿੱਤੀ ਹੋਈ ਹੈ। 

ਪਾਣੀ ਮਨੁੱਖ ਦੀ ਸਭ ਤੋਂ ਮੁੱਢਲੀ ਲੋੜ ਹੈ। ਪਾਣੀ ਦੀ ਇਸ ਕੁਦਰਤੀ ਦਾਤ ਨੂੰ ਬੜੀ ਬੁਰੀ ਤਰ੍ਹਾਂ ਪ਼੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਇਸ ਨਾਲ ਮਨੁੱਖੀ ਸਿਹਤ ਕਈ ਲਾਇਲਾਜ਼ ਬੀਮਾਰੀਆਂ ਦੀ ਲਪੇਟ ‘ਚ ਆ ਗਈ ਹੈ। ਵਿਸ਼ਵ ਜਲ ਦਿਵਸ ਮੌਕੇ ਪੰਜਾਬ ਦੇ ਗੰਦੇ ਹੋ ਰਹੇ ਪਾਣੀ ਦੇ ਕੁਦਰਤੀ ਸਰੋਤਾਂ ‘ਤੇ ਝਾਤ ਮਾਰੀਏ ਤਾਂ ਸਥਿਤੀ ਬੜੀ ਗੰਭੀਰ ਨਜ਼ਰ ਆਉਂਦੀ ਹੈ। ਅੱਜ ਤੋਂ 5 ਸਾਲ ਪਹਿਲਾਂ ਕੇਂਦਰ ਵੱਲੋਂ ਕਰਵਾਈ ਗਈ ਇਕ ਸਰਵੇ ਰਿਪੋਰਟ ਮੁਤਾਬਿਕ ਪੰਜਾਬ ਕੋਲ ਪਾਣੀ ਸਿਰਫ 22 ਸਾਲਾਂ ਦਾ ਬਚਿਆ ਹੈ, ਜਿਸ ਹਿਸਾਬ ਨਾਲ ਹੁਣ ਸਾਡੇ ਕੋਲ ਸਿਰਫ 17 ਸਾਲ ਦਾ ਪਾਣੀ ਬਚਿਆ ਹੈ। ਪੰਜਾਬ ਦੀਆਂ ਸਾਰੀਆਂ ਡਰੇਨਾਂ ਗੰਦੇ ਨਾਲਿਆਂ ਦੇ ਰੂਪ ‘ਚ ਵੱਗ ਰਹੀਆਂ ਹਨ। ਬੁੱਢਾ ਨਾਲਾ, ਜਲੰਧਰ ਦੀ ਕਾਲਾ ਸੰਘਿਆ ਦੀ ਡਰੇਨ ਅਤੇ ਚਿੱਟੀ ਵੇਈਂ ਸਮੇਤ ਹੋਰ ਡਰੇਨਾਂ ਪੰਜਾਬ ਦੇ ਲੋਕਾਂ ਲਈ ਸਰਾਪ ਬਣੀਆ ਹੋਈਆ ਹਨ, ਇੰਨ੍ਹਾਂ ਦਾ ਜ਼ਹਿਰੀਲਾ ਪਾਣੀ ਮਾਲਵੇ ਦੇ ਨਾਲ-ਨਾਲ ਰਾਜਸਥਾਨ ਦੇ ਉਨ੍ਹਾਂ ਇਲਾਕਿਆ ‘ਚ ਵੀ ਕੈਂਸਰ ਫੈਲਾ ਰਹੀਆ ਹਨ ਜਿਥੋਂ ਇਹ ਲੰਘਦੀਆਂ ਹਨ। ਬੀਕਾਨੇਰ ਦਾ ਕੈਂਸਰ ਹਸਪਤਾਲ ਮਰੀਜ਼ਾਂ ਨਾਲ ਭਰਿਆ ਪਿਆ ਹੈ। ਇਸ ਹਸਪਤਾਲ ਵਿੱਚ ਪੰਜਾਬ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਹਰ ਸਾਲ ਦਾਖਲ ਹੁੰਦੇ ਹਨ। ਇਹ ਸਾਰਾ ਕੁਝ ਸੋਚੀ ਸਮਝੀ ਚਾਲ ਤਹਿਤ ਹੋ ਰਿਹਾ ਹੈ। ਵਿਦੇਸ਼ੀ ਕੰਪਨੀਆਂ ਭਾਰਤ ਨੂੰ ਪਾਣੀ ਦੀ ਇੱਕ ਵੱਡੀ ਮੰਡੀ ਵਜੋਂ ਦੇਖ ਰਹੀਆ ਹਨ। ਪਿਛਲੇ ਕੁਝ ਕੁ ਸਮਿਆਂ ਵਿਚ ਹੀ ਵਿਦੇਸ਼ੀ ਕੰਪਨੀਆਂ ਨੇ ਪਾਣੀ ਦੇ ਕਾਰੋਬਾਰ ਤੋਂ ਕਰੋੜਾਂ ਰੁਪਏ ਕਮਾਏ ਹਨ। ਕੰਪਨੀਆਂ ਇਸ ਮਨੁਾਫੇ ਨੂੰ ਆਉਂਦੇ ਸਾਲਾਂ ‘ਚ ਹੀ ਡੇਢ ਗੁਣਾ ਕਰਨਾ ਦਾ ਟੀਚਾ ਰੱਖਕੇ ਚੱਲ ਰਹੀਆ ਹਨ। ਪਾਣੀ ਦੀ ਮਾਰਕੀਟ ‘ਤੇ ਵਿਦੇਸ਼ੀ ਕੰਪਨੀਆਂ  ਆਪਣਾ ਏਕਾ ਅਧਿਕਾਰ ਰੱਖਣ ਲਈ ਸਾਰਾ ਜ਼ੋਰ ਲਗਾਉਣ ਵਿੱਚ ਜੂਟੀਆਂ ਹੋਈਆਂ ਹਨ। ਵਿਦੇਸ਼ੀ ਕੰਪਨੀਆਂ ਪਾਣੀ ਦੇ ਵਪਾਰ ਰਾਹੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਮੁਫਤ ਵਿੱਚ ਹੀ ਪੀ ਜਾਣਗੀਆ। ਇਸ ਬਾਰੇ ਸੋਚਣ ਦੀ ਘੜੀ ਆ ਗਈ ਹੈ। ਪਾਣੀ ਦੇ ਦੂਸ਼ਿਤ ਹੋਣ ਦਾ ਮੁੱਦਾ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਉਸ ਢੰਗ ਨਾਲ ਨਹੀਂ ਉਭਰ ਰਹੀਆ ਜਾਂ ਕਹਿ ਲਵੋ ਕਿ ਰਾਜਨੀਤਿਕ ਪਾਰਟੀਆਂ ਪ਼੍ਰਦੂਸ਼ਿਤ ਹੋ ਰਹੇ ਪਾਣੀ ਨੂੰ ਅਜੇ ਵੀ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਜਿਸ ਢੰਗ ਨਾਲ ਲੈਣਾ ਚਾਹੀਦਾ ਹੈ। ਸਰਕਾਰਾਂ ਦਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਤਾਂ ਸ਼ੁੱਧ ਮਹੁੱਈਆ ਕਰਵਾਉਣ। ਲੋੜ ਲੋਕਾਂ ਦੇ ਜਾਗਣ ਦੀ ਤੇ ਉਠ ਖਲੋਹਣ ਦੀ ਹੈ। 

ਪੰਜਾਬ ਵਿਚ ਇਸ ਵੇਲੇ ਜਦੋ 141 ਜ਼ੋਨਾਂ ਨੂੰ ਡਾਰਕ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ ਉਹਨਾਂ ਸਮਿਆਂ ਵਿਚ ਸੁਲਤਾਨਪੁਰ ਲੋਧੀ ਵਿਚ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨਾਲ ਧਰਤੀ ਹੇਠਲਾ ਪਾਣੀ ਉਪਰ ਆਉਣਾ ਇਕ ਮਿਸਾਲੀ ਕੰਮ ਹੈ। ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਰਹਿਨੁਮਾਈ ਹੇਠ ਕੀਤੇ ਗਏ ਇਸ ਮਿਸਾਲੀ ਕਾਰਜ਼ ਦਾ ਸਿਹਰਾ ਸੰਤ ਸੀਚੇਵਾਲ ਸੰਗਤਾਂ ਦੇ ਸਿਰ ਬੰਨਦੇ ਹਨ ਜਿਹਨਾਂ ਨੇ ਦਿਨ ਰਾਤ ਬਾਬੇ ਨਾਨਕ ਦੀ ਵੇਈਂ ਤੇ ਕਾਰਸੇਵਾ ਕਰਕੇ ਇਸਨੂੰ ਮੁੜ ਨਿਰਮਲ ਧਾਰਾ ਵਿਚ ਵੱਗਣ ਲਗਾਇਆ।  

 ਜੇਕਰ ਇਸੇ ਤਰੀਕੇ ਨਾਲ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਵਿੱਚ ਗੰਦੇ ਪਾਣੀ ਪੈਣ ਕਰਕੇ ਉਨ੍ਹਾਂ ਦੇ ਬੰਦ ਹੋਏ ਰੋਮ ਨੂੰ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਤੋਂ ਸੇਧ ਲੈ ਕੇ ਨਦੀਆਂ ਦਰਿਆਵਾਂ ਦੀ ਸਫਾਈ ਕਰਵਾ ਉਨ੍ਹਾਂ ਵਿੱਚ ਸਾਫ ਪਾਣੀ ਛੱਡਿਆ ਜਾਵੇ ਅਤੇ ਗੰਦੇ ਪਾਣੀ ਬੰਦ ਕੀਤੇ ਜਾਣ ਤਾਂ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਸੁਧਾਰਿਆ ਜਾ ਸਕਦਾ ਹੈ ਤੇ ਪੰਜਾਬ ਦੀ ਧਰਤੀ ‘ਤੇ ਲੱਗੇ ਡਾਰਕ ਜ਼ੋਨ ਦੇ ਕਲੰਕ ਤੋਂ ਬਚਾਇਆ ਜਾ ਸਕਦਾ ਹੈ।

ਬਾਕਸ ਆਈਟਮ:_ ਦੇਸ਼ ਇਕੋ ਸਮੇਂ ਦੋ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਇਕ ਪਾਸੇ ਤਾਂ ਜਿੱਥੇ ਸਾਡਾ ਪਾਣੀ ਲਗਾਤਾਰ ਧਰਤੀ ਹੇਠਾਂ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਅਸੀ ਆਪਣੇ ਕੁਦਰਤੀ ਜਲ ਸਰੋਤਾਂ ਨੂੰ ਆਪ ਪ੍ਰਦੂਸ਼ਿਤ ਕਰਕੇ ਆਪਣੇ ਭਵਿੱਖ ਨੂੰ ਖਤਰੇ ਵਿਚ ਪਾ ਰਹੇ ਹਾਂ। ਨਾ ਤਾਂ ਅਸੀ ਹੜ੍ਹਾਂ ਦੇ ਪਾਣੀ ਨੂੰ ਬਚਾਉਣ ਲਈ ਜਾਂ ਧਰਤੀ ਹੇਠਾਂ ਪਾਣੀ ਦੇ ਘੱਟ ਰਹੇ ਪੱਧਰ ਲਈ ਕੁਝ ਕਰ ਰਹੇ ਹਾਂ ਨਾ ਹੀ ਨਦੀਆਂ ਤੇ ਦਰਿਆਵਾਂ ਵਿਚ ਗੰਦੇ ਪਾਣੀ ਪੈਣੇ ਬੰਦ ਕਰ ਰਹੇ। ਜਿਸਦਾ ਨਤੀਜਾ ਇਹ ਹੋ ਰਿਹਾ ਹੈ ਕਿ ਅੱਜ ਅਸੀ ਪਾਣੀਆਂ ਦੇ ਵਾਰਿਸ ਹੀ ਆਪਣੇ ਪਾਣੀਆਂ ਨੂੰ ਮੁੱਲ ਲੈ ਕੇ ਪੀ ਰਹੇ ਹਾਂ।



Post a Comment

أحدث أقدم