ਸਰਮਾਏਦਾਰੀ ਵਾਇਰਸ ਕੋਰੋਨਾ ਵਾਇਰਸ ਤੋਂ ਕਿਤੇ ਜ਼ਿਆਦਾ ਖਤਰਨਾਕ


ਸਰਮਾਏਦਾਰੀ ਵਾਇਰਸ ਵਲੋਂ ਪੈਦਾਂ ਕੀਤੀ ਗਈ ਬਿਮਾਰੀ ਅਰਥਾਤ ਸਾਮਰਾਜੀ ਖੱਪਤਕਾਰੀ ਸਭਿਆਚਾਰ ਨੇ ਨਾ ਸਿਰਫ ਸਾਡਾ ਬਾਹਰੀ ਰੂਪ ਵਿਗੜਿਆ ਹੈ ਸਗੋਂ ਜੋ ਸਾਡੇ ਸਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ ਉਸਦੀ ਵੀ ਮਿਸਾਲ ਸੰਸਾਰ ਵਿਚ ਘੱਟ ਹੀ ਦੇਖਣ ਨੂੰ ਮਿਲਦੀ ਹੈ।

ਅੱਜ ਪੰਜਾਬ, ਭਾਰਤ ਅਤੇ ਸਾਰੇ ਸੰਸਾਰ ਵਿਚ ਕੋਰੋਨਾ ਵਾਇਰਸ ਦੀ ਦਹਿਸ਼ਤ ਫੈਲੀ ਹੋਈ ਹੈ, ਟੀ.ਵੀ. ਅਖਬਾਰ ਰੇਡੀਉ ਅਤੇ ਲੋਕਾਂ ਦੀ ਗੱਲਬਾਤ ਵਿਚ ਕੋਰੋਨਾ ਵਾਇਰਸ ਚਰਚਾ ਦਾ ਸਭ ਤੋਂ ਵੱਡਾ ਵਿਸ਼ਾ ਹੈ। ਹਰ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਖ਼ਤ ਕਦਮ ਚੱੁਕੇ ਜਾ ਰਹੇ ਹਨ। ਸ਼ਇਦ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਅਜਿਹੇ ਕਦਮ ਨਾ ਚੁੱਕੇ ਗਏ ਹੋਣ। ਹਾਲੇ ਮਰਨ ਵਾਲਿਆ ਦੀ ਗਿਣਤੀ ਹਜਾਰਾਂ ਵਿੱਚ ਹੈ, ਪਰ ਸ਼ਾਇਦ ਇਹ ਲੱਖਾਂ ਵਿੱਚ ਪਹੁੰਚ ਜਾਏ। ਸੰਸਾਰ ਦੀ ਕੱੁਲ ਵੱਸੋ 8 ਅਰਬ ਦੇ ਨੇੜੇ ਹੈ (7.8 ਅਰਬ)। ਜੇ ਇਸਦਾ ਸਭ ਤੋ ਭਿਆਨਕ ਦ੍ਰਿਸ਼ (ਵਰਸਟ ਸੀਨੇਰੀਉ) ਵੀ ਸੱਚ ਹੋ ਜਾਏ ਤਾਂ ਵੀ ਸੰਸਾਰ ਦੀ ਵਸੋਂ ਦਾ ਇਕ ਪ੍ਰਤੀਸ਼ਤ ਵੀ ਇਸ ਮਹਾਂਮਾਰੀ ਨਾਲ ਖਤਮ ਨਹੀਂ ਹੋ ਸਕਦੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕੀ ਪਿਛਲੇ 500 ਸਾਲਾਂ ਵਿਚ ਯੂਰਪ ਦੀ 50 ਪ੍ਰਤੀਸ਼ਤ ਜਾਂ ਉਸ ਤੋ ਵੱਧ ਵਸੋਂ ਖਤਮ ਕਰ ਦਿੱਤੀ ਪਰ ਇਸਦੇ ਬਾਵਜੂਦ ਵੀ ਯੂਰਪ ਨਾ ਸਿਰਫ ਜਿਊਂਦਾ ਹੈ ਸਗੋਂ ਭਇਸ ਸਮੇਂ ਵਿਚ ਉਸਨੇ ਬਹੁਤ ਉਨਤੀ ਕੀਤੀ ਅਤੇ ਆਧੁਨਿਕ ਯੁੱਗ ਵਿਚ ਸੰਸਾਰ ਦਾ ਸਿਰਕੱਢ ਖਿੱਤਾ ਬਣ ਗਿਆ। ਇਸੇ ਯੂਰਪ ਵਿਚ ਹੀ ਇਕ ਨਹੁਤ ਹੀ ਸ਼ਕਤੀਸਾਲੀ ਸਭਿਅਤਾ, ਰੋਮ ਦੀ ਸਭਿਅਤਾ ਉਠੀ ਜੋ ਮਨੱੁਖੀ ਇਤਿਹਾਸ ਵਿਚ ਸ਼ਾਇਦ ਸਭ ਤੋ ਸ਼ਕਤੀਸਾਲੀ ਸਭਿਅਤਾ ਸੀ। ਇਹ ਸਭਿਅਤਾ ਪੂਰੀ ਤਰ੍ਹਾਂ ਬਰਬਾਦ ਹੋ ਗਈ ਅਤੇ ਮੁੜਕੇ ਉਠ ਨਹੀ ਸਕੀ। ਇਸ ਸਭਿਅਤਾ ਦੇ ਖਤਮ ਹੋਣ ਦਾ ਕਾਰਨ ਕੋਈ ਮਹਾਂਮਾਰੀ ਨਹੀ ਸੀ, ਸਗੋਂ ਇਸਦਾ ਮੱੁਖ ਕਾਰਨ ਕਦਰਾਂ-ਕੀਮਤਾਂ ਦਾ ਨਿਘਾਰ ਸੀ। ਅੱਜ ਦੀ ਪ੍ਰਬਲ ਸਭਿਅਤਾ ਅਰਥਾਤ ਪੱਛਮੀ ਸਭਿਅਤਾ ਦੀ ਸਥਿਤੀ ਅੱਜ-ਕੱਲ ਬਿਲਕੁਲ ਉਸੇ ਤਰਾਂ੍ਹ ਦੀ ਹੈ ਜਿਵੇਂ ਕਿ ਰੋਮ ਦੀ ਸਭਿਅਤਾ ਦੀ ਆਪਣੇ ਅੰਤਲੇ ਦਿਨਾਂ ਵਿੱਚ ਸੀ। ਸਰਮਾਏਦਾਰੀ ਦੇ ਵਾਇਰਸ ਨੇ ਇਸਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈ ਅਤੇ ਇਹ ਸਭਿਅਤਾ ਜਲਦੀ ਹੀ ਢਹਿ ਢੇਰੀ ਹੋਣ ਵਾਲੀ ਹੈ। ਪਰ ਮਨੁੱਖ ਦਾ ਦੁਖਾਂਤ ਇਹ ਹੈ ਕਿ ਉਹ ਦਿਸਣ ਵਾਲੇ ਖਤਰੇ ਤੋਂ ਤਾਂ ਸੁਚੇਤ ਹੋ ਜਾਂਦਾ ਹੈ ਪਰ ਆਕ੍ਰਿਸ਼ਟ (ਨਾ ਦਿਸਣ ਵਾਲੇ ਖਤਰੇ) ਨੂੰ ਨਹੀਂ ਪਹਿਚਾਣਦਾ। ਗੁਰਬਾਣੀ ਵਿੱਚ ਵੀ ਸਾਨੂੰ ਇਹ ਖਤਰੇ ਬਾਰੇ ਚੇਤੰਨ ਕੀਤਾ ਗਿਆ ਹੈ। ਮਨੁੱਖ ਨੂੰ ਸਮਝਾਇਆ ਗਿਆ ਹੈ ਕਿ ਮਾਇਆ ਰੂਪੀ ਅਜਗਰ (ਅਜੋਕੇ ਸੰਦਰਭ ਵਿੱਚ ਸਰਮਾਏਦਾਰੀ) ਤੇਰੀ ਮਨੁੱਖਤਾ ਨੂੰ ਨਿਗਲ ਰਿਹਾ ਹੈ। ਮਨੁੱਖ ਨੂੰ ਇਸ ਤੱਥ ਬਾਰੇ ਵੀ ਸੁਚੇਤ ਕੀਤਾ ਗਿਆ ਹੈ ਕਿ ਤੂੰ ਆਪਣੀ ਜ਼ਮੀਨ ਜਾਇਦਾਦ ਨੂੰ ਬਚਾਉਣ ਲਈ ਤਾਂ ਬਹੁਤ ਯਤਨ ਕਰ ਰਿਹਾ ਹੈ। ਪਰ ਅੰਦਰ ਹੀ ਤੇਰੇ ਵਿਕਾਸ ਤੇਰਾ ਸਭ ਤੋਂ ਕੀਮਤੀ ਸਰਮਾਇਆ ਅਰਥਾਤ ਤੇਰੀ ਚੇਤਨਾ ਨੂੰ ਲੁੱਟ ਰਹੇ ਹਨ ਪੰਰਤੂੰ ਤੂੰ ਇਸ ਪ੍ਰਤੀ ਬਿਲਕੁਲ ਬੇਖਬਰ ਹੈ।
 ਅੱਜ ਸਰਮਾਏਦਾਰੀ-ਵਾਇਰਸ ਸਾਮਰਾਜੀ ਸਭਿਆਚਾਰ ਦੇ ਰੂਪ ਵਿਚ ਜਿਨ੍ਹਾਂ ਸੰਸਾਰ ਅਤੇ ਮਨੱੁਖਤਾ ਦਾ ਨੁਕਸਾਨ ਕਰ ਰਿਹਾ ਹੈ, ਜਿੰਨੀ ਮਾਰ ਇਸਨੇ ਪੰਜਾਬ ਅਤੇ ਪੰਜਾਬੀਆਂ ਦੀ ਕੀਤੀ ਹੈ, ਸ਼ਾਇਦ ਹੀ ਸੰਸਾਰ ਹੀ ਦੇ ਕਿਸੇ ਹੋਰ ਖਿੱਤੇ ਜਾਂ ਉਸ ਵਿੱਚ ਵੱਸਣ ਵਾਲੇ ਲੋਕਾਂ ਦੀ ਕੀਤੀ ਹੋਏ। ਪਿਛਲੇ 50 ਸਾਲਾਂ ਵਿਚ ਜਿਨ੍ਹਾਂ ਸਭਿਆਚਾਰਿਕ ਖੋਰਾ ਅਤੇ ਕਦਰਾਂ ਕੀਮਤਾਂ ਦਾ ਨਿਘਾਰ ਪੰਜਾਬੀਆ ਵਿੱਚ ਦੇਖਣ ਨੂੰ ਮਿਲਦਾ ਹੈ। ਘੱਟੋਂ-ਘੱਟ ਮੈਂ ਸੰਸਾਰ ਦੇ ਕਿਸੇ ਹੋਰ ਭਾਈਚਾਰੇ ਵਿਚ ਨਹੀਂ ਦੇਖਿਆ। ਇਥੋਂ ਤੱਕ ਕਿ ਸਾਡੇ ਅੰਦਰੂਨੀ ਨਿਘਾਰ ਦੇ ਨਾਲ ਨਾਲ ਸਾਡੀ ਬਾਹਰੀ ਰੂਪ ਵੀ ਵਿਗੜ ਗਿਆ ਹੈ। ਪਿਛਲੇ 50 ਸਾਲਾਂ ਵਿਚ ਅਸੀ ਇਸ ਤਬਦੀਲੀ ਨੂੰ ਅਸੀਂ ਪੰਜਾਬੀਆਂ ਦੇ ਸਿਰਮੰਢ ਭਾਈਚਾਰੇ ਅਰਥਾਤ ਜੱਟ ਸਿੱਖ ਭਾਈਚਾਰੇ ਦੀਆਂ ਤਿੰਨ ਪੀੜ੍ਹੀਆ ਦੀਆਂ ਤਸਵੀਰਾ ਇੱਕ ਜਗ੍ਹਾਂ ਰਖਕੇ ਦੇਖ ਸਕਦੇ ਹਾਂ ਇੱਕ ਔਸਤ ਜੱਟ ਸਿੱਖ ਪਰਿਵਾਰ ਦੇ ਦਾਦੇ ਪਿਉ ਅਤੇ ਪੋਤੇ ਦੀਆਂ ਤਸਵੀਰਾਂ ਦੇਖ ਕੇ ਹੀ ਅਸੀਂ ਤੇਜ਼ੀ ਨਾਲ ਆਈ ਤਬਦੀਲੀ ਦੇਖ ਸਕਦੇ ਹਾਂ। ਦਾਦਾ ਪੂਰਨ ਸਿੱਖੀ ਸਰੂਪ ਵਿਚ ਹੈ, ਪਿਉ ਦੀ ਦਾੜੀ ਕੱਟੀ ਗਈ ਅਤੇ ਪੋਤਰੇ ਦਾ ਕੋਈ ਵੱਖਰੇ ਕਿਸਮ ਦਾ ਹੇਅਰ ਸਟਾਈਲ ਹੈ ਅਤੇ ਕੰਨਾ ਵਿਚ ਮੁੰਦਰਾਂ ਪਾਈਆਂ ਹਨ। ਕੁਝ ਅਖੌਤੀ ਬੁੱਧੀਜੀਵੀ ਇਸ ਤਥੀਦੀਲੀ ਨੂੰ ਹਾਂ ਪੱਖੀ ਨਜ਼ਰੀਏ ਨਾਲ ਦੇਖ ਰਹੇ ਹਨ ਅਤੇ ਕਹਿੰਦੇ ਹਨ ਕਿ ਤਬਦੀਲੀ ਵਿਕਾਸ ਦੀ ਸੂਚਕ ਹੈ। ਇਥੇ ਮੈ ਦੋ ਨੁਕਤੇ ਉਠਾਉਣਾ ਚਾਹੁੰਦਾ ਹਾਂ ਪਹਿਲਾਂ ਕਿ ਮੇਰਾ ਦਾਅਵਾ ਹੈ ਕੀ ਮੈਨੂੰ ਸੰਸਾਰ ਦਾ ਕੋਈ ਵੀ ਹੋਰ ਭਾਈਚਾਰਾ ਦਿਖਾ ਦਿਉ ਜਿਸਦੇ ਬਾਹਰੀ ਰੂਪ ਵਿਚ ਪਿਛਲੇ 50 ਸਾਲਾਂ ਵਿੱਚ ਇੰਨੀ ਤਬਦੀਲੀ ਆਈ ਹੋਵੇ, ਲਗਭਗ ਸਾਰਾ ਸੰਸਾਰ ਘੱੁਮ ਕੇ ਵੀ ਮੈਨੂੰ ਕੋਈ ਹੋਰ ਅਜਿਹਾ ਭਾਈਚਾਰਾ ਨਜ਼ਰ ਨਹੀਂ ਆਇਆ। ਇਸ ਲਈ ਕੱੁਝ ਤਾਂ ਗਲਤ ਹੋ ਰਿਹਾ ਹੈ। ਦੂਜਾ ਕਿ ਗੱਲ ਤਬਦੀਲੀ ਦੀ ਨਹੀਂ ਤਬਦੀਲੀ’ਚ ਦਰ ਦੀ (ਰੇਟ ਆਫ ਰੈਜ) ਹੈ, ਜਦੋਂ ਵੀ ਤਬਦੀਲੀ ਇਸ ਰਫਤਾਰ ਨਾਲ ਆਉਦੀ ਹੈ ਕਿ ਥੱਲੜਾ ਢਾਂਚਾ ਉਸਨੂੰ ਸਹਿਣ ਦੇ ਸਮਰੱਥ ਨਹੀਂ ਤਾਂ ਨਤੀਜਾ ਭੈੜਾ ਹਾਦਸਾ ਹੀ ਨਿਕਲਦਾ ਹੈ। ਜਿਵੇਂ ਕਿ ਉਸ ਰੇਲਵੇ ਲਾਇਨ ਤੇ ਜੋ 100 ਕਿਲੋਮੀਟਰ ਦੀ ਰਫਤਾਰ ਹੀ ਸਹਿ ਸਕਦੀ ਹੈ, ਤੁਸੀ ਰੇਲ ਗੱਡੀ 500 ਕਿਲੋਮੀਟਰ ਦੀ ਰਫਤਾਰ ਨਾਲ ਚਲਾਉਗੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਨਤੀਜਾ ਕੀ ਨਿਕਣਲ ਵਾਲਾ ਹੈ। ਮੈ ਜਿਸ ਵਿੱਚ ਜਾਦਾ ਹਾਂ ਉਥੇ ਸੱਭ ਤੋ ਵੱਧ ਗਿਣਤੀ ਖਾਂਦੇ ਪੀਂਦੇ ਜੱਟਾ ਦੇ ਘਰਾ ਦੇ ਨੌਜਵਾਨਾਂ ਦੀ ਹੈ। ਹੇਅਰ ਸਟਾਈਲ ਅਤੇ ਮੰੁਦਰਾ ਤਾ ਸਧਾਰਨ ਜਿਹੀ ਗੱਲ ਹੈ ਕਈਆ ਦੇ ਨੱਕ ਵਿੰਨਵਾਏ ਹੋਏ ਹਨ ਅਤੇ ਸਾਰੇ ਸਰੀਰ ਤੇ ਟੈਟੂ ਕਰਵਾਏ ਹੋਏ ਹਨ। ਮੈ ਅਮਰੀਕਾ ਦੇ ਜਿੰਮਾ ਵਿੱਚ ਵੀ ਜਾਦਾਂ ਰਿਹਾ ਹਾਂ ਅਜਿਹਾ ਨੌਜਵਾਨ ਮੈਨੂੰ ਉਥੇ ਵੀ ਨਜ਼ਰ ਨਹੀਂ ਆਏ। ਇਸ ਤੋਂ ਵੀ ਵੱਡੀ ਦੱੁਖ ਦੀ ਗੱਲ ਹੈ ਕਿ ਸਾਡੀਆ ਕੁੜੀਆਂ ਇੱਕ ਪੰਗ ਵਾਲੇ ਮੁੰਡੇ ਨਾਲੋਂ ਇਹੋ ਜਿਹੇ ਮੰੁਡਿਆਂ ਵੱਲ ਵੱਧ ਆਕਰਸ਼ਿਤ ਹੋ ਰਹੀਆ ਹਨ।
 ਸਾਡੇ ਨੌਜਵਾਨ ਕਿਰਤ ਤੌਂ ਟੱੁਟ ਗਏ ਹਨ। ਉਨ੍ਹਾਂ ਦਾ ਆਪਣੀ ਧਰਤੀ ਸਭਿਆਚਾਰ ਨਾਲ ਮੋਹ ਭੰਗ ਹੋ ਗਿਆ ਹੈ। ਉਹ ਆਪਣੇ ਪਰਿਵਾਰ ਜਾਂ ਸਮਾਜ ਨਾਲੋਂ ਜ਼ਿਆਦਾਤਰ ਆਪਣੇ ਨਿੱਜੀ ਹਿੱਤਾ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਦੇ ਆਦਰਸ਼ ਸਾਡੇ ਰਵਾਇਤੀ ਨਾਇਕਾਂ ਨਾਲੋਂ ਜ਼ਿਆਦਾ ਪੈਸੇ ਕਮਾਉਣਾ ਸਭ ਤੋ ਵੱਡੀ ਪਹਿਲ ਬਣ ਚੱੁਕੀ ਹੈ ਅਤੇ ਇਸ ਗੱਲ ਦਾ ਕੋਈ ਫਰਕ ਨਹੀ ਪੈਦਾ ਕਿ ਇਹ ਪੈਸਾ ਕਿਵੇਂ ਕਮਾਇਆ ਜਾ ਰਿਹਾ ਹੈ। ਇਸ ਤੋ ਵੀ ਜ਼ਿਆਦਾ ਦੱੁਖ ਦੀ ਗੱਲ ਹੈ ਕਿ ਸਰਮਾਏਦਾਰੀ ਦੇ ਇਸ ਵਾਇਰਸ ਨੇ ਸਾਡੇ ਬਜ਼ੁਰਗਾਂ ਤੋ ਉਨ੍ਹਾਂ ਦੀ ਬਜ਼ੁਰਗੀ ਖੋਹ ਲਈ ਹੈ। ਪਹਿਲਾਂ ਬਜ਼ੁਰਗ ਜ਼ਿਆਦਾ ਘੰੁਮਣ ਨਾਲੋਂ ਘਰ ਟਿਕ ਕੇ ਬੈਠਣਾ ਜ਼ਿਆਦਾ ਪਸੰਦ ਕਰਦੇ ਸੀ ਪਰ ਹੋਲੀ-ਹੋਲੀ ਬਜ਼ੁਰਗ ਦੁਨੀਆਜਾਤੀ ਵਲੋਂ ਥੋੜ੍ਹਾ ਪਿੱਛੇ ਹੱਟ ਕੇ ਧਰਮ-ਕਰਮ ਵੱਲ ਲੱਗਣ ਦਾ ਯਤਨ ਕਰਦੇ ਸਨ। ਬਜ਼ੁਰਗ ਖਾਣਾ ਵੀ ਸੰਜਮ ਨਾਲ ਖਾਣਾ ਸ਼ੁਰੂ ਕਰ ਦਿੰਦੇ ਸਨ। ਪੰ੍ਰਤੂ ਪ੍ਰਵਾਸ ਨੇ ਇਹ ਸਭ ਕੁਝ ਬਦਲ ਦਿੱਤਾ ਹੈ।
 ਹੁਣ ਬਜ਼ੁਰਗ ਇਕ ਥਾਂ ਇਕਣ ਦੀ ਬਜਾਏ ਨਿਰੰਤਰ ਘੰੁਮਦੇ ਨਜ਼ਰ ਅਉਦੇ ਹਨ। ਤਿੰਨ ਮਹੀਨੇ ਕੈਨੇਡਾ ਤਿੰਨ ਮਹੀਨੇ ਯੂਰਪ ਦੇ ਕਿਸੇ ਦੇਸ਼ ਤਿੰਨ ਮਹੀਨੇ ਆਸਟਰੇਲੀਆ ਅਤੇ ਤਿੰਨ ਮਹੀਨੇ ਪੰਜਾਬ। ਪੰਜਾਬ ਆ ਕੇ ਇਹ ਵੀ ਇਕ ਥਾਂ ਘੱਟ ਹੀ ਟਿੱਕਦੇ ਹਨ। ਕੈਨੇਡਾ ਤੋ ਪਰਿਵਾਰ ਉਨ੍ਹਾਂ ਨੂੰ ਖਰੀਦੋ ਫਰੋਖਤ ਕਰਨ ਲਈ ਲੰਮੀਆ ਲਿਸਟਾ ਬਣਾ ਦਿੰਦੇ ਹਨ। ਸ਼ਾਪਿੰਗ ਬਹੁਤ ਸਾਰੇ ਬਜ਼ੁਰਗਾ ਦੀ ਵੱਡੀ ਪਹਿਲ ਬਣ ਗਿਆ ਹੈ। ਘਰ ਬੈਠ ਕੇ ਮਾਲਾ ਫੇਰਨ ਦੀ ਥਾਂ ਤੇ ਕਈ ਬਗੁਰਗ ਕਲਰ ਅਤੇ ਸਟਾਰ ਟੀ.ਵੀ ਦੇ ਸ਼ੋਅ ਦੇਖਣ ਜ਼ਿਆਦਾ ਪਸੰਦ ਕਰਦੇ ਹਨ। ਜਦੋ ਮੈ ਅਮਰੀਕਾ ਤੋ ਭਾਰਤ ਆਉਦਾ ਹੰੁਦਾ ਸੀ ਤਾਂ ਮੈਨੂੰ ਸਾਡੇ ਬਜ਼ੁਰਗਾਂ ਦੇ ਇਸ ਬਦਲੇ ਨਜ਼ਰੀਏ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਸੀ। ਬਜ਼ੁਰਗ ਜਹਾਜ਼ ਵਿਚ ਨਿਰੰਭਰ ਖਾਣ ਪੀਣ ਵਾਲੀਆਂ ਚੀਜਾਂ ਦੀ ਮੰਗ ਕਰਦੇ ਸਨ। ਸਾਡੇ ਮਰਦ ਸ਼ਰਾਬ ਦੀ ਅਤੇ ਔਰਤਾਂ ਕੋਕ ਅਤੇ ਸਨੈਕਸ ਦੀ। ਜਦੋ ਜਹਾਜ਼ ਕਿਸੇ ਏਸ਼ੀਆਈ ਦੇਸ਼ ਦੇ ਹਵਾਈ ਅੱਡੇ ਤੇ ਬਦਲਦਾ ਸੀ ਅਤੇ 4-5 ਘੰਟੇ ਦਾ ਸਮਾਂ ਮਿਲ ਜਾਂਦਾ ਸੀ ਤਾਂ ਮੈਂ ਆਪਣੇ ਸਮਾਂ ਤੁਰ ਫਿਰ ਕੇ ਗੁਜ਼ਾਰਨਾ ਚਾਹੰੁਦਾ ਸੀ। ਮੈਨੂੰ ਹੈਰਾਨੀ ਹੰੁਦੀ ਸੀ ਕਿ ਕਈ ਬਜ਼ੁਰਗ ਪਰਾਉਠੇ ਖਾਂ ਰਹੇ ਹੁੰਦੇ ਸਨ ਜੋ ਉਹ ਨਾਲ ਲੈ ਕੇ ਆਏ ਹੁੰਦੇ ਸਨ ਅਤੇ ਨੌਜਵਾਨ ਰੈਸਟੋਰੈਟਾਂ ਵਿਚ ਧੜਾਧੜ ਖਾ ਰਹੇ ਸਨ। ਮੈ ਸੋਚਦਾ ਸੀ ਕਿ ਜਹਾਜ਼ ਵਿਚ ਕਿਹੜੀ ਖਾਣ ਦੀ ਕਸਰ ਰਹਿ ਗਈ ਸੀ। ਮੈਨੂੰ ਲਗਦਾ ਸੀ ਕਿ ਇਹ ਭੱੁਖ ਸਰੀਰਕ ਨਹੀਂ ਹੈ ਸਗੋਂ ਆਤਮਿਕ ਹੈ, ਕਿਉਕਿ ਸਰਮਾਏਦਾਰੀ ਵਾਇਰਸ ਨੇ ਸਾਡੀ ਆਤਮਾ ਨੂੰ ਖੋਖਲਾ ਕਰ ਦਿੱਤਾ ਹੈ। ਵੈਸੇ ਤਾਂ ਉਮਰ ਦੇ ਨਾਲ ਸਾਡਾ ਮੈਟਾਬਾਲਿਜ਼ਮ ਸੁਸਤ ਹੋ ਜਾਂਦਾ ਹੈ ਅਤੇ ਸਾਨੂੰ ਘੱਟ ਖੁਰਾਕ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਕੋਰੋਨਾ ਵਾਇਰਸ ਇਕ ਕੰਮ ਚੰਗਾ ਕਰ ਸਕਦਾ ਹੈ ਇਹ ਸਰਮਾਏਦਾਰੀ ਵਾਇਰਸ ਨੂੰ ਸ਼ਾਇਦ ਮਾਰ ਸਕਦਾ ਹੈ।        
ਡਾ. ਸਵਰਾਜ ਸਿੰਘ

Post a Comment

Previous Post Next Post