ਸਵਾਲ ਕਰੋ ਲੀਡਰਾਂ ਨੂੰ !


ਸਵਾਲ ਕਰੋ ਲੀਡਰਾਂ ਨੂੰ !

ਹੈਦਰਾਬਾਦ ਜਲਵਾਯੂ ਤਬਦੀਲੀ ਬਾਰੇ ਕਾਨਫਰੰਸ ਸਮਾਪਤ

ਕੁਦਰਤੀ ਸਰੋਤਾਂ ਦੀ ਹੋ ਰਹੀ ਲੁੱਟ ਤੋਂ ਬਚਾਉਣ ਲਈ ਆਪਣੇ ਸੂਬਿਆਂ ਦੇ ਲੀਡਰਾਂ ਨੂੰ ਸਵਾਲ ਕੀਤੇ ਜਾਣ। ਸਮਾਜ ਦੀਆਂ ਬੁਨਿਆਦੀ ਲੋੜਾਂ ਬਾਰੇ ਚੁੱਪ ਨਹੀਂ ਬੈਠਿਆ ਜਾ ਸਕਦਾ ਹੈ।ਪੱਤਰਕਾਰਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਵੱਡੇ ਲੀਡਰਾਂ ਅਤੇ ਅਧਿਕਾਰੀਆਂ ਨੂੰ ਬੁਨਿਆਦੀ ਸਹੂਲਤਾਂ ਦੀ ਘਾਟ ਬਾਰੇ ਸਵਾਲ ਜਰੂਰ ਕਰਨ। ਪ੍ਰਸਿੱਧ ਖੇਤੀ ਵਿਗਿਆਨੀ ਡਾ: ਦਵਿੰਦਰ ਸ਼ਰਮਾ ਨੇ ਕਿਹਾ ਕਿ ਲੀਡਰਾਂ ਨੂੰ ਸਵਾਲ ਜਰੂਰ ਕੀਤੇ ਜਾਣੇ ਚਾਹੀਦੇ ਹਨ।ਉਨ੍ਹਾ ਕਿਹਾ ਜਿਹੜੇ ਅਧਿਕਾਰੀ ਤੇ ਲੀਡਰ ਫੈਸਲਿਆਂ ਨੂੰ ਕਰਨ ਦੇ ਸਮਰੱਥ ਹੋਣ ਉਨ੍ਹਾਂ ਨੂੰ ਸਵਾਲ ਕਰਨਾ ਬਹੁਤ ਜਰੁਰੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਜਿੱਥੇ ਸਵਾਲ ਪੁੱਛਣ ਦੀ ਲੋੜ ਹੁੰਦੀ ਹੈ ਉਥੇ ਕਈ ਵਾਰ ਪੱਤਰਕਾਰ ਚੁੱਪ ਬੈਠ ਜਾਂਦੇ ਹਨ।ਜਦੋਂ ਸਵਾਲ ਹੀ ਨਹੀਂ ਪੁੱਛੇ ਜਾਣਗੇ ਤਾਂ ਸਮੱਸਿਆਵਾਂ ਵੱਲ ਧਿਆਨ ਕਿਵੇਂ ਕੇਂਦਰਿਤ ਹੋਵੇਗਾ।

Comments