ਕਰੋਨਾ ਨਾਲੋਂ ਵੱਧ ਖਤਰਨਾਕ ਹੈ..........ਦੁਨੀਆ ’ਚ 10 ਲੱਖ ਲੋਕ ਹਵਾ ਦੇ ਪ੍ਰਦੂਸ਼ਣ ਨਾਲ ਹੀ ਹਰ ਸਾਲ ਮਰ ਜਾਂਦੇ ਹਨ

ਕਰੋਨਾ ਨਾਲੋਂ ਵੱਧ ਖਤਰਨਾਕ ਹੈ ਵਾਤਾਵਰਣ ਦਾ ਪ੍ਰਦੂਸ਼ਣ

ਦੁਨੀਆ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਮਹਾਂਮਾਰੀਆਂ ਨੇ ਵੱਡੀ ਪੱਧਰ ’ਤੇ ਮਨੁੱਖੀ ਘਾਣ ਕੀਤਾ ਹੈ। ਕੋਵਿਡ-19 ਸਾਲ 2019 ਵਿੱਚ ਆਇਆ þ। ਜਿਸ ਬਾਰੇ ਪੱਤਰਕਾਰ ਮਾਈਕਲ ਸਪੈਕਟਰ ਨੇ ਤਾਂ 2006 ਵਿੱਚ ਇਹ ਲਿਖ ਦਿੱਤਾ ਸੀ ਕਿ ਕੋਈ ਅਜਿਹਾ  ਵਾਇਰਸ ਜ਼ਰੂਰ ਆਵੇਗਾ ਜੋ ਤਬਾਹੀ ਮਚਾ ਦੇਵੇਗਾ। ਉਸ ਨੇ 15 ਸਾਲ ਪਹਿਲਾਂ ਆਪਣੇ ਇੱਕ ਲੇਖ ਵਿੱਚ ਕਿਹਾ ਸੀ ਕਿ Tਜੇ ਅਜਿਹਾ ਹੋਇਆ ਤਾਂ ਸਾਡੇ ਕੋਲ ਦਵਾਈ ਤਿਆਰ ਕਰਨ ਦਾ ਸਮਾਂ ਹੀ ਨਹੀਂ ਹੋਵੇਗਾ। ਟੀਕਾ ਤਿਆਰ ਕਰਨ ਲਈ ਬਹੁਤ ਚਿਰ ਲੱਗੇਗਾ, ਕਰੋੜਾਂ ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਣਾ ਅਤੇ ਦੁਨੀਆ ਭਰ ਵਿੱਚ ਅਚਾਨਕ ਬਿਮਾਰ ਹੋਣ ਵਾਲਿਆਂ ਦੀ ਦੇਖਭਾਲ ਕਰਨੀ ਅਤੇ ਧੜਾਧੜ ਮਰਨ ਵਾਲਿਆਂ ਦੀਆਂ ਲਾਸ਼ਾਂ ਦੀ ਸਾਂਭ ਸੰਭਾਲ ਕਰਨੀ ਸਾਡੀ ਸਮਰੱਥਾ ਤੋਂ ਬਾਹਰ ਹੋ ਜਾਵੇਗੀ।U
ਬਿਮਾਰੀਆਂ ਤੋਂ ਇਲਾਵਾ ਕੁਦਰਤੀ ਆਫਤਾਂ ਵੀ ਵੱਡੀ ਪੱਧਰ ’ਤੇ ਤਬਾਹੀ ਮਚਾਉਂਦੀਆਂ ਰਹੀਆਂ ਹਨ। ਜੰਗਾਂ ਯੁੱਧਾਂ ਵਿੱਚ ਵੀ ਬੇਕਸੂਰ ਲੋਕ ਮਾਰੇ ਜਾਂਦੇ ਹਨ। ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ ਨੂੰ ਹਮੇਸ਼ਾਂ ਹੀ ਜੰਗ ਦਾ ਮੈਦਾਨ ਬਣਾ ਕੇ ਰੱਖਿਆ ਜਾਂਦਾ ਹੈ। ਇਹ ਸਾਰਾ ਕੁਝ ਐਵੇਂ ਨਹੀਂ ਵਾਪਰਦਾ ਸਗੋਂ ਇਸ ਪਿੱਛੇ ਬੜੀ ਲੰਮੀ ਚੌੜੀ ਸਾਜ਼ਿਸ਼ ਤੇ ਸਿਆਸਤ ਕੰਮ ਕਰ ਰਹੀ ਹੁੰਦੀ ਹੈ, ਜਿਹੜੀ ਆਮ ਲੋਕਾਂ ਦੀ ਸਮਝ ਤੋਂ ਹਮੇਸ਼ਾਂ ਬਾਹਰ ਰਹਿੰਦੀ ਹੈ ਕਿਉਂਕਿ ਆਮ ਲੋਕਾਂ ਨੂੰ ਤਾਂ ਰੋਟੀ ਦੇ ਲਾਲੇ ਹੀ ਪਏ ਰਹਿੰਦੇ ਹਨ। ਆਮ ਆਦਮੀ ਨੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਇਨ੍ਹਾਂ ਜੰਗਾਂ ਯੁੱਧਾਂ ਅਤੇ ਬਿਮਾਰੀਆ ਤੋਂ ਕਿਵੇਂ ਬਚਾਅ ਕੇ ਰੱਖਣਾ ਹੈ ਇਸੇ ਵਿੱਚ ਹੀ ਉਸ ਦਾ ਜੀਵਨ ਨਿਕਲ ਜਾਂਦਾ ਹੈ।
ਚੀਨ ਦੇ ਵੁਹਾਨ ਸ਼ਹਿਰ ਤੋਂ ਚੱਲੀ ਕਰੋਨਾਵਾਇਰਸ ਮਹਾਂਮਾਰੀ ਨੇ ਬੜੀ ਤੇਜ਼ੀ ਨਾਲ ਦੁਨੀਆ ਭਰ ਨੂੰ ਆਪਣੇ ਲਪੇਟ ਵਿੱਚ ਲੈ ਲਿਆ। ਜਿਸ ਨਾਲ ਪਿਛਲੇ 6 ਮਹੀਨਿਆਂ ਵਿੱਚ 61 ਲੱਖ ਤੋਂ ਵੱਧ ਲੋਕ ਇਸ ਮਨੁੱਖ ਦੁਆਰਾ ਬਣਾਈ ਗਈ ਮਹਾਂਮਾਰੀ ਨਾਲ ਪੀੜਤ ਹੋ ਚੁੱਕੇ ਹਨ। 3 ਲੱਖ 71 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਰ ਦੇਸ਼ ਦੇ ਲੋਕ ਸਰਕਾਰਾਂ ਦੁਆਰਾ ਸਮਾਜ ਭਲਾਈ ਲਈ ਲਗਾਏ ਲੌਕਡਾਊਨ ਕਾਰਨ ਘਰਾਂ ਵਿੱਚ ਕੈਦ ਹੋ ਬੈਠੇ ਹਨ। ਨਦੀਆਂ, ਦਰਿਆ, ਪਸ਼ੂ ਪੰਛੀ ਬਨਸਪਤੀ ਹਰ ਪਾਸੇ ਕੁਦਰਤ ਆਪਣਾ ਰੰਗ ਬਖੇਰ ਰਹੀ ਹੈ। ਕਰੋਨਾ ਨਾਲ ਕਈ ਥਾਵਾਂ ’ਤੇ ਰਿਸ਼ਤੇ ਤਾਰ ਤਾਰ ਵੀ ਹੋਏ ਹਨ। ਜਿੱਥੇ ਬੱਚਿਆਂ ਨੇ ਆਪਣੀ ਮਾਂ ਦੀ ਲਾਸ਼ ਲੈਣ ਤੋਂ ਨਾਂਹ ਕਰ ਦਿੱਤੀ ਸੀ।
ਪ੍ਰਦੂਸ਼ਣ ਕਾਰਨ ਦੁਨੀਆ ਭਰ ਵਿੱਚ ਲਗਭਗ 100 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹਨ। ਦੁਨੀਆ ਭਰ ਵਿੱਚ ਇੱਕ ਅਰਬ ਲੋਕ ਸਾਫ਼ ਪੀਣ ਵਾਲੇ ਪਾਣੀ ਲਈ ਅੱਜ ਵੀ ਤਰਸ ਰਹੇ ਹਨ। ਦੂਸ਼ਿਤ ਪਾਣੀ ਕਾਰਨ ਹੀ ਦੁਨੀਆ ਭਰ ਵਿੱਚ ਰੋਜ਼ਾਨਾ 5000 ਲੋਕ ਮਰ ਰਹੇ ਹਨ ਭਾਵ ਕਿ ਹਰ ਮਹੀਨੇ ਡੇਢ ਲੱਖ ਲੋਕ ਗੰਦਾ ਪਾਣੀ ਪੀਣ ਨਾਲ ਮਰ ਰਹੇ ਹਨ। ਕੀ ਇਹ ਅੰਕੜਾ ਕਰੋਨਾ ਨਾਲੋਂ ਵੀ ਜ਼ਿਆਦਾ ਡਰਾਉਣ ਵਾਲਾ ਨਹੀਂ ਹੈ? ਘਰੇਲੂ ਹਵਾ ਦੇ ਪ੍ਰਦੂਸ਼ਣ ਕਾਰਨ ਹੀ 10 ਲੱਖ ਤੋਂ ਵੱਧ ਲੋਕ ਮਰ ਜਾਂਦੇ ਹਨ। ਨੀਤੀ ਆਯੋਗ ਦੀ 2018 ਦੀ ਰਿਪੋਰਟ ਅਨੁਸਾਰ ਦੂਸ਼ਿਤ ਪਾਣੀ ਨਾਲ ਹੀ ਹਰ ਸਾਲ 2 ਲੱਖ ਲੋਕ ਮਰ ਜਾਂਦੇ ਹਨ।
ਸੰਯੁਕਤ ਰਾਸ਼ਟਰ ਅਨੁਸਾਰ ਹਰ ਸਾਲ 7 ਅਰਬ ਕਿਲੋ ਤੋਂ ਵੱਧ ਕੂੜਾ ਕਰਕਟ ਦੁਨੀਆ ਭਰ ਦੇ ਸਮੁੰਦਰਾਂ ਵਿਚ ਵਹਾਇਆ ਜਾਂਦਾ ਹੈ। ਹਰ ਸਾਲ ਪ੍ਰਦੂਸ਼ਣ ਕਾਰਨ 10 ਲੱਖ ਤੋਂ ਵੱਧ ਸਮੁੰਦਰੀ ਪੰਛੀ ਅਤੇ 100 ਮਿਲੀਅਨ ਤੋਂ ਵੱਧ ਥਣਧਾਰੀ ਸਮੁੰਦਰੀ ਜੀਵ ਮਰ ਜਾਂਦੇ ਹਨ। ਮਹਾਂਸ਼ਕਤੀ ਕਹਾਉਣ ਵਾਲੇ ਅਮਰੀਕਾ ਦੀਆਂ ਹੀ 46 ਫੀਸਦੀ ਝੀਲਾਂ ਸਭ ਤੋਂ ਵੱਧ ਪ੍ਰਦੂਸ਼ਿਤ ਹਨ। ਇਕੱਲਾ ਅਮਰੀਕਾ ਹੀ 25 ਫੀਸਦੀ ਕੁਦਰਤੀ ਸੰਸਾਧਨਾ ਦਾ ਇਸਤੇਮਾਲ ਕਰਕੇ 30 ਫੀਸਦੀ ਪ੍ਰਦੂਸ਼ਣ ਫੈਲਾਉਂਦਾ ਹੈ। ਇਕ ਟਿ੍ਰਲੀਅਨ ਗੈਲਨ ਗੰਦੇ ਪਾਣੀ ਸੀਵਰੇਜ ਰਾਹੀਂ ਅਤੇ ਉਦਯੋਗਿਕ ਰਹਿੰਦ-ਖੂੰਹਦ ਆਪਣੇ ਦਰਿਆਵਾਂ ਵਿੱਚ ਬਿਨਾਂ ਟਰੀਟ ਕੀਤਿਆਂ ਸੁੱਟਦਾ ਹੈ। ਦੁਨੀਆ ਭਰ ਵਿੱਚ ਜ਼ੀਰੋ ਤੋਂ 5 ਸਾਲ ਤੋਂ ਘੱਟ ਉਮਰ ਦੇ 30 ਲੱਖ ਤੋਂ ਵੱਧ ਬੱਚੇ ਪ੍ਰਦੂਸ਼ਣ ਕਾਰਨ ਮੌਤ ਦੇ ਮੂੰਹ ਜਾ ਪੈਂਦੇ ਹਨ।
ਚੀਨ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਕਾਰਬਨ ਡਾਈਆਕਸਾਈਡ ਪੈਦਾ ਕਰਦਾ ਹੈ ਅਮਰੀਕਾ ਦੂਜੇ ਨੰਬਰ ’ਤੇ ਹੈ। ਅਮਰੀਕਾ ਹੀ ਵਾਤਾਵਰਣ ਬਾਰੇ ਹੋਈ ਪੈਰਿਸ ਸੰਧੀ ਤੋਂ ਭੱਜਿਆ ਹੋਇਆ ਹੈ। ਭਾਰਤ ਦੀ ਮਹਾਨ ਇਤਿਹਾਸਕ ਨਦੀ ਗੰਗਾ ਵਿੱਚ ਹੀ 80 ਫੀਸਦੀ ਤੋਂ ਵੱਧ ਪ੍ਰਦੂਸ਼ਿਤ ਪਾਣੀ ਵਗ ਰਿਹਾ ਹੈ। ਡੇਢ ਲੱਖ ਮੀਟਰਿਕ ਟਨ ਕਚਰਾ ਹਰ ਸਾਲ ਭਾਰਤੀਆਂ ਵੱਲੋਂ ਪੈਦਾ ਕੀਤਾ ਜਾਂਦਾ ਹੈ। ਇੱਕ ਲੱਖ ਮਿਲੀਅਨ ਲੀਟਰ ਗੰਦਾ ਤੇ ਜ਼ਹਿਰੀਲਾ ਪਾਣੀ ਬਿਨਾਂ ਸੋਧਿਆ ਸਵਾ ਤਿੰਨ ਸੌ ਤੋਂ ਵੱਧ ਮੱੁਖ ਨਦੀਆਂ ਵਿੱਚ ਹੀ ਵਹਾਇਆ ਜਾ ਰਿਹਾ ਹੈ। ਭਾਰਤ ਦੀ 60 ਫੀਸਦੀ ਤੋਂ ਵੱਧ ਅਬਾਦੀ ਬਿਨਾਂ ਸੀਵਰੇਜ਼ ਤੋਂ ਰਹਿ ਰਹੀ ਹੈ ਅਤੇ ਆਪਣੀ ਗੰਦਗੀ ਨਦੀਆਂ ਦਰਿਆਵਾਂ ਵਿੱਚ ਵਹਾਅ ਰਹੀ ਹੈ। ਦੁਨੀਆ ਭਰ ਵਿੱਚ 5 ਅਰਬ ਤੋਂ ਜ਼ਿਆਦਾ ਲੋਕ ਸੀਵਰੇਜ਼ ਵਿਵਸਥਾ ਤੋਂ ਬਗੈਰ ਰਹਿ ਰਹੇ ਹਨ। ਦੁਨੀਆ ਭਰ ਵਿੱਚ ਮਰਨ ਵਾਲੇ ਲੋਕਾਂ ਵਿੱਚੋਂ 40 ਫੀਸਦੀ ਲੋਕ ਵਾਤਾਰਵਰਣ ਪ੍ਰਦੂਸ਼ਣ ਕਾਰਨ ਹੀ ਆਪਣੀ ਜਾਨ ਗਵਾ ਲੈਂਦੇ ਹਨ। ਦੁਨੀਆ ਭਰ ਵਿੱਚ 3.7 ਬਿਲੀਅਨ ਲੋਕ ਤਾਂ ਕੁਪੋਸ਼ਣ ਤੇ ਬਿਮਾਰੀਆਂ ਦਾ ਹੀ ਸ਼ਿਕਾਰ ਹੋ ਜਾਂਦੇ ਹਨ।
ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਤੰਬਾਕੂ ਪੀਣ ਨਾਲ 20ਵੀਂ ਸਦੀ ਵਿੱਚ 10 ਕਰੋੜ ਲੋਕਾਂ ਦੀ ਮੌਤ ਹੋਈ ਸੀ ਤੇ 21ਵੀਂ ਸਦੀ ਵਿੱਚ ਇਹ ਅੰਕੜਾ ਇੱਕ ਅਰਬ ਨੂੰ ਵੀ ਪਾਰ ਕਰ ਸਕਦਾ ਹੈ। ਭਾਰਤ ਵਿੱਚ ਹਰ ਸਾਲ 10 ਲੱਖ ਲੋਕ ਤੰਬਕੂ ਪੀਣ ਨਾਲ ਹੀ ਮਰ ਰਹੇ ਹਨ।
ਏਨੇ ਕੁ ਅੰਕੜੇ ਹੀ ਕਾਫੀ ਹਨ ਸਾਡੀਆਂ ਅੱਖਾਂ ਖੋਲ੍ਹਣ ਲਈ। ਇਨ੍ਹਾਂ ਅੰਕੜਿਆਂ ਤੋਂ ਅੰਦਾਜ਼ਾ ਲਗਾਓ ਕਿ ਦੁਨੀਆ ਵਿੱਚ ਤਾਂ ਲੋਕ ਹਰ ਰੋਜ਼ ਕਰੋਨਾ ਵਰਗੀ ਮਹਾਂਮਾਰੀ ਤੋਂ ਵੀ ਜ਼ਿਆਦਾ ਮਰ ਰਹੇ ਹਨ। ਕੀ ਇਨ੍ਹਾਂ ਮਰ ਰਹੇ ਬੇਕਸੂਰ ਲੋਕਾਂ ਦੇ ਕੋਈ ਮਨੁੱਖੀ ਅਧਿਕਾਰ ਨਹੀਂ ਹਨ? ਕਰੋਨਾ ਬਾਰੇ ਜਿਸ ਕਦਰ ਡਰਾਇਆ ਗਿਆ ਹੈ ਜਾਂ ਡਰਾਇਆ ਜਾ ਰਿਹਾ ਹੈ ਕੀ ਉਸ ਦੀ ਥਾਂ ’ਤੇ ਲੋਕਾਂ ਨੂੰ ਸਮਝਾਇਆ ਵੀ ਤਾਂ ਜਾ ਸਕਦਾ ਸੀ। ਇਹ ਇੱਕ ਚਰਚਾ ਦਾ ਵਿਸ਼ਾ ਹੈ। ਆਖਰ ਸਾਡੀਆਂ ਸਰਕਾਰਾਂ ਗਰੀਬਾਂ, ਮਜ਼ਦੂਰਾਂ, ਮਜਬੂਰਾਂ ਤੇ ਲਤਾੜਿਆਂ ਨੂੰ ਮਨੁੱਖੀ ਸ਼੍ਰੇਣੀ ਵਿੱਚ ਰੱਖ ਕੇ ਕਦੋਂ ਸੋਚਣਗੀਆਂ, ਇਹ ਇੱਕ ਵੱਡਾ ਸਵਾਲ ਹੈ ਜਿਸ ਨੂੰ ਜਦੋਂ ਤੱਕ ਲੋਕ ਇਹ ਪੁੱਛਦੇ ਰਹਿਣਗੇ ਉਦੋਂ ਤੱਕ ਹਾਕੂਮਤਾਂ ਦੇ ਕੰਨਾਂ ਵਿੱਚ ਵੀ ਇਨਕਲਾਬ ਦੀ ਆਹਟ ਸੁਣਾਈ ਦਿੰਦੀ ਰਹੇਗੀ।
ਬਾਣੀ  ਦੱਸਦੀ ਹੈ ਕਿ ‘ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥’  ਅਸੀਂ ਪਰਮੇਸ਼ਵਰ ਨੂੰ ਭੁੱਲ ਰਹੇ ਹਾਂ। ਕੁਦਰਤ ਨਾਲੋਂ ਟੁੱਟਣਾ ਜਾਂ ਰੱਬ ਨੂੰ ਭੁੱਲਣਾ ਦੋਵੇਂ ਰੋਗ ਦਾ ਕਾਰਨ ਹਨ। ਕੁਦਰਤ ਨੂੰ ਵਿਸਾਰ ਕੇ ਕੁਦਰਤ ਸਿਰਜਣ ਵਾਲੇ ਕੋਲ ਨਹੀਂ ਜਾਇਆ ਜਾ ਸਕਦਾ। ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’  ਜੇਕਰ ਅਸੀਂ ਹਵਾ, ਮਿੱਟੀ, ਪਾਣੀ ਦਾ ਸਤਿਕਾਰ ਕਰਾਂਗੇ ਤਾਂ ਸਾਰਾ ਸੰਸਾਰ ਸੁਖੀ ਵਸੇਗਾ। 

Post a Comment

Previous Post Next Post